
ਰਾਇਲ ਚੈਲੇਂਜਰਸ ਬੇਂਗਲੁਰੂ (RCB) ਨੇ ਮੁੰਬਈ ਇੰਡੀਅਨਸ ਨੂੰ 18 ਦੌੜਾਂ ਤੋਂ ਹਰਾ ਦਿੱਤਾ। ਐਤਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਟੌਸ ਹਾਰ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਨੇ ਫਿਲ ਸਾਲਟ, ਰਜਤ ਪਾਟੀਦਾਰ ਤੇ ਵਿਰਾਟ ਕੋਹਲੀ ਦੀ ਅਰਧ ਸੈਂਕੜਾ ਪਾਰੀਆਂ ਦੀ ਮਦਦ ਨਾਲ 20 ਓਵਰਾਂ ਵਿਚ 4 ਵਿਕਟਾਂ ‘ਤੇ 240 ਦੌੜਾਂ ਬਣਾਈਆਂ। ਜਵਾਬ ਵਿਚ ਟੀਮ ਨਿਰਧਾਰਤ ਓਵਰਾਂ ਵਿਚ 5 ਵਿਕਟਾਂ ‘ਤੇ 222 ਦੌੜਾਂ ਹੀ ਬਣਾ ਸਕੀ ਤੇ ਮੁਕਾਬਲਾ ਹਾਰ ਗਈ। ਉਨ੍ਹਾਂ ਲਈ ਸ਼ੇਰਫੇਨ ਰਦਰਫੋਰਡ ਨੇ 71 ਦੌੜਾਂ ਦੀ ਨਾਟਆਊਟ ਪਾਰੀ ਖੇਡੀ।
ਇਸ ਜਿੱਤ ਨਾਲ ਆਰਸੀਬੀ ਅੰਕ ਟੇਬਲ ਵਿਚ ਤੀਜੇ ਨੰਬਰ ‘ਤੇ ਪਹੁੰਚ ਗਈ। ਉਨ੍ਹਾਂ ਦੇ ਖਾਤੇ ਵਿਚ 4 ਮੈਚਾਂ ਵਿਚੋਂ 3 ਜਿੱਤ ਦੇ ਨਾਲ 6 ਅੰਕ ਤੇ +1.148 ਦਾ ਰਨ ਰੇਟ ਹੈ। ਦੂਜੇ ਪਾਸੇ ਮੁੰਬਈ ਇੰਡੀਅਨਸ ਚਾਰ ਮੈਚਾਂ ਵਿਚ ਤਿੰਨ ਮੁਕਾਬਲੇ ਹਾਰ ਕੇ -0.772 ਨੈੱਟ ਰਨ ਰੇਟ ਨਾਲ 8ਵੇਂ ਸਥਾਨ ‘ਤੇ ਹੈ। ਪਹਿਲੇ ਨੰਬਰ ‘ਤੇ ਰਾਜਸਥਾਨ ਰਾਇਲਸ ਹੈ ਤੇ ਦੂਜੇ ਸਥਾਨ ‘ਤੇ ਪੰਜਾਬ ਕਿੰਗਸ ਹੈ।
ਆਰਸੀਬੀ ਤੋਂ ਮਿਲੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਸ ਦੀ ਸ਼ੁਰੂਆਤ ਚੰਗੀ ਰਹੀ। ਰਿਆਨ ਰਿਕੇਲਟਨ ਤੇ ਰੋਹਿਤ ਸ਼ਰਮਾ ਦੀ ਜੋੜੀ ਚੰਗੀ ਫੋਰਮ ਵਿਚ ਦਿਖੀ। ਹੈਮਸਟ੍ਰਿੰਗ ਵਿਚ ਖਿਚਾਅ ਕਾਰਨ ਰੋਹਿਤ 19 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋ ਗਏ ਤੇ ਦੁਬਾਰਾ ਬੱਲੇਬਾਜ਼ੀ ਕਰਨ ਨਹੀਂ ਉਤਰੇ। ਰਿਕੇਲਟਨ ਨੇ 22 ਗੇਂਦਾਂ ਵਿਚ 3 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਤਿਲਕ ਵਰਮਾ ਵੀ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਤੇ ਸਿਰਫ 1 ਹੀ ਦੌੜ ਬਣਾ ਸਕੇ।
ਹਾਰਦਿਕ ਪਾਂਡੇਯ ਕੁਝ ਦਮਦਾਰ ਸ਼ਾਟਸ ਖੇਡੇ ਤੇ ਉਹ 22 ਗੇਂਦਾਂ ਵਿਚ 40 ਦੌੜਾਂ ਬਣਾ ਕੇ ਜੈਕਬ ਡਫੀ ਦਾ ਸ਼ਿਕਾਰ ਬਣੇ। ਹਾਰਦਿਕ ਨੇ ਆਪਣੀ ਇਸ ਪਾਰੀ ਵਿਚ 6 ਚੌਕੇ ਤੇ ਇਕ ਛੱਕਾ ਲਗਾਇਆ। ਸ਼ੇਰਫੇਨ ਰਦਰਫੋਰਡ ਨੇ ਤੂਫਾਨੀ ਅੰਦਾਜ਼ ਵਿਚ ਬੱਲੇਬਾਜ਼ੀ ਕਰਦੇ ਹੋਏ ਸਿਰਫ 31 ਗੇਂਦਾਂ ਵਿਚ 71 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਰਦਰਫੋਰਡ ਨੇ ਆਪਣੀ ਇਸ ਪਾਰੀ ਵਿਚ ਇਕ ਚੌਕਾ ਤੇ 9 ਛੱਕੇ ਲਗਾਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




