PunjabPunjabTop News

HRTC ਬੱਸ ਦੇ ਬ੍ਰੇਕ ਫੇਲ੍ਹ, ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਪਹਾੜੀ ਨਾਲ ਟਕਰਾਈ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਐੱਚ.ਆਰ.ਟੀ.ਸੀ. (HRTC) ਦੀ ਬੱਸ ਦੁਰਘਟਨਾਗ੍ਰਸਤ ਹੋ ਗਈ। ਮੁਬਾਰਿਕਪੁਰ-ਭਰਵਾਈਂ ਮਾਰਗ ‘ਤੇ ਘੇਬਟ ਬੇਹੜ ਵਿੱਚ ਐਤਵਾਰ ਦੁਪਹਿਰ ਧਰਮਸ਼ਾਲਾ ਤੋਂ ਹੁਸ਼ਿਆਰਪੁਰ ਜਾ ਰਹੀ ਹਿਮਾਚਲ ਪੱਥ ਪਰਿਵਹਿਨ ਨਿਗਮ ਦੀ ਬੱਸ ਦੇ ਬ੍ਰੇਕ ਫੇਲ੍ਹ ਹੋ ਗਏ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਪਹਾੜੀ ਨਾਲ ਜਾ ਟਕਰਾਈ।ਇਸ ਦੌਰਾਨ ਡਰਾਈਵਰ ਨੇ ਬਹਾਦਰੀ ਦਿਖਾਉਂਦੇ ਹੋਏ ਬੱਸ ਨੂੰ ਖਾਈ ਵਿੱਚ ਡਿੱਗਣ ਤੋਂ ਬਚਾਉਣ ਲਈ ਨੇੜਲੀ ਪਹਾੜੀ ਨਾਲ ਟਕਰਾ ਕੇ ਰੋਕ ਦਿੱਤਾ। ਇਸ ਹਾਦਸੇ ਵਿੱਚ 12 ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ ਅੰਬ ਵਿੱਚ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button