SportsTop News

ਕ੍ਰਿਕਟਰ ਸ਼ੁਭਮਨ ਗਿੱਲ ਨੂੰ ਲੱਗਿਆ ਲੱਖਾ ਰੁਪਇਆਂ ਦਾ ਜੁਰਮਾਨਾ

ਪ੍ਰਸਿੱਧ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਦਿੱਲੀ ਕੈਪੀਟਲਸ ਵਿਰੁੱਧ ਖੇਡੇ ਗਏ ਕ੍ਰਿਕਟ ਮੈਚ ਦੌਰਾਨ ਲੱਖਾਂ ਰੁਪਏ ਦਾ ਭਾਰੀ ਜੁਰਮਾਨਾ ਲਗਾਏ ਜਾਣ ਦਾ ਸਮਾਚਾਰ ਹੈ ।

ਮਿਲੀ ਜਾਣਕਾਰੀ ਮੁਤਾਬਕ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਜੋ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਉਹ 12 ਲੱਖ ਰੁਪਏ ਹੈ ਤੇ ਇਹ ਜੁਰਮਾਨਾ ਸ਼ੁਭਮਨ ਗਿੱਲ ਨੂੰ ’ਸਲੋਅ ਓਵਰ ਰੇਟ’ ਦੇ ਕਾਰਨਾਂ ਦੇ ਚਲਦਿਆਂ ਲਗਾਇਆ ਗਿਆ ਹੈ । ਉਕਤ ਜੁਰਮਾਨਾ ਗਿੱਲ ਨੂੰ ਦਿੱਲੀ ਕੈਪੀਟਲਸ ਵਿਰੁਧ ਖੇਡੇ ਗਏ ਰੁਮਾਂਚਕ ਮੁਕਾਬਲੇ ਵਿਚ ਜਿੱਤ ਦਰਜ ਕਰਨ ਦੇ ਬਾਵਜੂਦ ਲੱਗਿਆ ਹੈ ।  ਸ਼ੁਭਮਨ ਗਿੱਲ ਗੁਜਰਾਤ ਟਾਈਟਨਸ ਦੇ ਕਪਤਾਨ ਹਨ ।

ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਤੇ ਜੋ ’ਸਲੋਅ ਓਵਰ ਰੇਟ’ (ਨਿਰਧਾਰਿਤ ਸਮੇਂ ਵਿੱਚ ਓਵਰ ਪੂਰੇ ਨਾ ਕਰਨ) ਤਹਿਤ ਜੁਰਮਾਨਾ ਲਗਾਇਆ ਗਿਆ ਹੈ ਉਹ ਆਈ. ਪੀ. ਐੱਲ. ਕਮੇਟੀ ਵਲੋਂ ਲਗਾਇਆ ਗਿਆ ਹੈ ।
ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਗੁਜਰਾਤ ਟਾਈਟਨਸ ਨੇ ਮੇਜ਼ਬਾਨ ਦਿੱਲੀ ਕੈਪੀਟਲਸ ਨੂੰ ਆਖ਼ਰੀ ਗੇਂਦ ’ਤੇ 1 ਦੌੜ ਨਾਲ ਹਰਾ ਕੇ ਸੀਜ਼ਨ ਦੀ ਅਪਣੀ ਪਹਿਲੀ ਜਿੱਤ ਦਰਜ ਕੀਤੀ ਪਰ ਮੈਚ ਦੌਰਾਨ ਟੀਮ ਵਲੋਂ ਓਵਰ ਪੂਰੇ ਕਰਨ ਵਿਚ ਕੀਤੀ ਗਈ ਦੇਰੀ ਕਪਤਾਨ ਨੂੰ ਮਹਿੰਗੀ ਪੈ ਗਈ । ਆਈ. ਪੀ. ਐਲ ਦੇ ਮੈਚ ਨੰਬਰ 14 ਵਿਚ ਦਿੱਲੀ ਕੈਪੀਟਲਸ ਵਿਰੁਧ ਗੁਜਰਾਤ ਟਾਈਟਨਸ ਨੇ ਤੈਅ ਸਮੇਂ ਤੋਂ ਘੱਟ ਰਫ਼ਤਾਰ ਨਾਲ ਓਵਰ ਸੁੱਟੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button