
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਇਕ ਅਹਿਮ ਹਮਦਰਦੀ-ਭਰਪੂਰ ਪਹਿਲ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਉਨ੍ਹਾਂ ਵਿਦਿਆਰਥੀਆਂ ਲਈ ਯਕਮੁਸ਼ਤ “ਵਿਸ਼ੇਸ਼ ਮੌਕਾ” (ਮਰਸੀ ਚਾਂਸ) ਦੇਣ ਜਾ ਰਿਹਾ ਹੈ, ਜੋ 10ਵੀਂ ਜਾਂ 12ਵੀਂ ਬੋਰਡ ਪ੍ਰੀਖਿਆ ਪਾਸ ਨਹੀਂ ਸਨ ਕਰ ਸਕੇ।ਇਹ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤਾ। ਸਿੱਖਿਆ ਮੰਤਰੀ ਨੇ ਦੱਸਿਆ ਕਿ ਉਹ ਸਾਰੇ ਵਿਦਿਆਰਥੀ, ਜੋ ਮਾਰਚ 2010 ਤੋਂ ਹੁਣ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਸੇ ਵੀ ਪ੍ਰੀਖਿਆ ਵਿੱਚ ਬੈਠੇ ਹਨ ਅਤੇ ਪਾਸ ਨਹੀਂ ਸਨ ਹੋਏ, ਉਹ ਵਿਸ਼ੇਸ਼ ਮੌਕੇ (ਮਰਸੀ ਚਾਂਸ) ਲਈ ਯੋਗ ਹੋਣਗੇ। ਇਸ ਮੌਕੇ ਦਾ ਲਾਭ ਉਹ ਵਿਦਿਆਰਥੀ ਲੈ ਸਕਦੇ ਹਨ, ਜਿਨ੍ਹਾਂ ਨੇ ਘੱਟੋ-ਘੱਟ ਇੱਕ ਵਿਸ਼ਾ ਪਾਸ ਕੀਤਾ ਹੈ। ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਵਿਸ਼ੇਸ਼ ਸਹੂਲਤ ਉਨ੍ਹਾਂ ਨੂੰ ਆਪਣਾ ਬੋਰਡ ਸਰਟੀਫਿਕੇਸ਼ਨ ਪ੍ਰਾਪਤ ਕਰਨ ਦਾ ਅੰਤਮ ਰਸਤਾ ਪ੍ਰਦਾਨ ਕਰੇਗੀ। ਬੈਂਸ ਨੇ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 27 ਅਪ੍ਰੈਲ, 2026 ਨੂੰ ਸ਼ੁਰੂ ਹੋਵੇਗੀ ਅਤੇ ਵਿਸ਼ੇਸ਼ ਪ੍ਰੀਖਿਆਵਾਂ 15 ਜੁਲਾਈ, 2026 ਤੋਂ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਸਤਾਰਥ ਨਿਰਦੇਸ਼, ਵਿਸ਼ਾ-ਵਾਰ ਸਿਲੇਬਸ ਅਤੇ ਅਪਲਾਈ ਕਰਨ ਲਈ ਲਿੰਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




