InternationalTop News

ਚੰਦ ਦੇ ਪਿੱਛੇ 40 ਮਿੰਟ ਹੋਇਆ ‘ਬਲੈਕਆਊਟ

 ਨਾਸਾ (NASA) ਦੇ ਆਰਟੇਮਿਸ-2 ਮਿਸ਼ਨ ‘ਤੇ ਨਿਕਲੇ ਚਾਰ ਪੁਲਾੜ ਯਾਤਰੀਆਂ ਦਾ ਸਿਗਨਲ ਲਗਭਗ 40 ਮਿੰਟ ਲਈ ਅਸਥਾਈ ਤੌਰ ‘ਤੇ ਕੱਟ ਗਿਆ ਸੀ। ਅਜਿਹਾ ਉਦੋਂ ਹੋਇਆ ਜਦੋਂ ਉਨ੍ਹਾਂ ਦਾ ਪੁਲਾੜ ਯਾਨ ਧਰਤੀ ਦੇ ਕੁਦਰਤੀ ਉਪਗ੍ਰਹਿ (ਚੰਦ) ਦੇ ਪਿਛਲੇ ਹਿੱਸੇ ਤੋਂ ਗੁਜ਼ਰ ਰਿਹਾ ਸੀ। ਚਾਰਾਂ ਪੁਲਾੜ ਯਾਤਰੀਆਂ ਨੇ ਸੋਮਵਾਰ ਦੇਰ ਰਾਤ (ਭਾਰਤੀ ਸਮੇਂ ਅਨੁਸਾਰ) ਉਸ ਹਨੇਰੇ ਦਾ ਸਾਹਮਣਾ ਕੀਤਾ, ਜਿਸ ਦੀ ਧਰਤੀ ਤੋਂ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਹੈ।

ਜਿਵੇਂ ਹੀ ਉਨ੍ਹਾਂ ਦਾ ਸਪੇਸਕ੍ਰਾਫਟ ਚੰਦਰਮਾ ਦੇ ਉਸ ਦੂਰ-ਦੁਰਾਡੇ ਹਿੱਸੇ (Far Side) ਵੱਲ ਪਹੁੰਚਿਆ, ਉਨ੍ਹਾਂ ਦਾ ਸੰਪਰਕ ਪੂਰੀ ਦੁਨੀਆ ਤੋਂ 40 ਮਿੰਟ ਲਈ ਟੁੱਟ ਗਿਆ। ਉਨ੍ਹਾਂ ਨੂੰ ਨਾ ਤਾਂ ਧਰਤੀ ਦਾ ਕੋਈ ਨਿਸ਼ਾਨ ਦਿਖਾਈ ਦਿੱਤਾ ਅਤੇ ਨਾ ਹੀ ਕੰਟਰੋਲ ਰੂਮ ਤੋਂ ਕੋਈ ਆਵਾਜ਼ ਸੁਣਾਈ ਦਿੱਤੀ। ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਜਿਸ ਦਾ ਅਨੁਭਵ ਕਰਨ ਲਈ ਉਹ ਲੋਕ ਇੰਨੀ ਦੂਰ ਗਏ ਹਨ; ਉਨ੍ਹਾਂ ਦੇ ਸਾਹਮਣੇ ਡੂੰਘਾ ਸੰਨਾਟਾ ਅਤੇ ਵਿਸ਼ਾਲ ਚੰਦਰਮਾ ਮੌਜੂਦ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button