ਇਰਾਕ ਦੇ ਤੇਲ ਪਲਾਂਟਾਂ ‘ਤੇ ਈਰਾਨ ਦੇ ਡਰੋਨ ਅਟੈਕ

ਈਰਾਨ ਦੇ ਸਮਰਥਨ ਵਾਲੇ ਮਿਲੀਸ਼ੀਆ ਸੰਗਠਨ ‘ਇਸਲਾਮਿਕ ਰੈਸਿਸਟੈਂਸ’ ਨੇ ਸ਼ੁੱਕਰਵਾਰ ਨੂੰ ਇਰਾਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਮਰੀਕਾ ਦੇ ਫ਼ੌਜੀ ਟਿਕਾਣਿਆਂ ‘ਤੇ 19 ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ। ਇਹ ਹਮਲੇ ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਤਣਾਅ ਦੇ ਦੌਰਾਨ ਹੋਏ ਹਨ।
ਇਸੇ ਦੌਰਾਨ, ਇਰਾਕੀ ਪੁਲਿਸ ਸੂਤਰਾਂ ਨੇ ਦੱਸਿਆ ਕਿ ਪੱਛਮੀ ਇਰਾਕ ਦੇ ਅਲ-ਕਾਇਮ ਇਲਾਕੇ ਵਿੱਚ ਈਰਾਨ ਸਮਰਥਿਤ ਪਾਪੂਲਰ ਮੋਬਿਲਾਈਜ਼ੇਸ਼ਨ ਫੋਰਸਿਜ਼ (PMF) ਦੇ ਹੈੱਡਕੁਆਰਟਰ ‘ਤੇ ਹਮਲਾ ਹੋਇਆ ਹੈ। ਇਸ ਤੋਂ ਇਲਾਵਾ, ਮੋਸੁਲ ਵਿੱਚ ਪੀ.ਐੱਮ.ਐੱਫ. ਦੀ 34ਵੀਂ ਬ੍ਰਿਗੇਡ ਦੇ ਹੈੱਡਕੁਆਰਟਰ ‘ਤੇ ਵੀ ਹਵਾਈ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਇਸਲਾਮਿਕ ਰੈਸਿਸਟੈਂਸ ਅਤੇ ਪੀ.ਐੱਮ.ਐੱਫ. ਵਰਗੇ ਸ਼ੀਆ ਫ਼ੌਜੀ ਗੁੱਟ ਖੇਤਰ ਵਿੱਚ ਕਈ ਪ੍ਰੌਕਸੀ ਜੰਗਾਂ ਵਿੱਚ ਸ਼ਾਮਲ ਰਹੇ ਹਨ।ਇਸ ਤੋਂ ਪਹਿਲਾਂ ਵੀਰਵਾਰ ਨੂੰ ਬਗਦਾਦ ਸਥਿਤ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਅਲਰਟ ਜਾਰੀ ਕੀਤਾ। ਇਸ ਵਿੱਚ ਚਿਤਾਵਨੀ ਦਿੱਤੀ ਗਈ ਕਿ ਈਰਾਨ ਨਾਲ ਜੁੜੇ ਮਿਲੀਸ਼ੀਆ ਸਮੂਹ ਕੇਂਦਰੀ ਬਗਦਾਦ ਵਿੱਚ ਹਮਲੇ ਦੀ ਯੋਜਨਾ ਬਣਾ ਸਕਦੇ ਹਨ। ਦੂਤਾਵਾਸ ਨੇ ਕਿਹਾ ਕਿ ਅਗਲੇ 24-48 ਘੰਟਿਆਂ ਵਿੱਚ ਇਹ ਹਮਲੇ ਹੋ ਸਕਦੇ ਹਨ।ਦੂਤਾਵਾਸ ਨੇ ਆਪਣੇ ਨਾਗਰਿਕਾਂ ਅਤੇ ਅਮਰੀਕੀ ਸੰਸਥਾਵਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਸੰਭਾਵੀ ਨਿਸ਼ਾਨਿਆਂ ਵਿੱਚ ਅਮਰੀਕੀ ਨਾਗਰਿਕ, ਕਾਰੋਬਾਰੀ ਅਦਾਰੇ, ਯੂਨੀਵਰਸਿਟੀਆਂ, ਦੂਤਾਵਾਸ, ਹੋਟਲ, ਹਵਾਈ ਅੱਡੇ ਅਤੇ ਊਰਜਾ ਸਹੂਲਤਾਂ ਸ਼ਾਮਲ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਅਗਵਾ ਕੀਤੇ ਜਾਣ ਦਾ ਖ਼ਤਰਾ ਵੀ ਦੱਸਿਆ ਗਿਆ ਹੈ।
ਦੂਤਾਵਾਸ ਨੇ ਕਿਹਾ ਕਿ ਇਰਾਕ ਸਰਕਾਰ ਇਨ੍ਹਾਂ ਹਮਲਿਆਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਕੁਝ ਮਿਲੀਸ਼ੀਆ ਮੈਂਬਰ ਖ਼ੁਦ ਨੂੰ ਇਰਾਕੀ ਸਰਕਾਰ ਦਾ ਹਿੱਸਾ ਦੱਸਦੇ ਹਨ ਅਤੇ ਉਨ੍ਹਾਂ ਕੋਲ ਸਰਕਾਰੀ ਪਛਾਣ ਪੱਤਰ ਵੀ ਹਨ।ਅਮਰੀਕੀ ਦੂਤਾਵਾਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਨ੍ਹਾਂ ਮਿਲੀਸ਼ੀਆ ਸਮੂਹਾਂ ਜਾਂ ਹਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਸਾਂਝੀ ਕਰਨ, ਤਾਂ ਜੋ ਅਮਰੀਕੀ ਦੂਤਾਵਾਸ ਜਾਂ ਹੋਰ ਥਾਵਾਂ ‘ਤੇ ਹੋਣ ਵਾਲੇ ਅੱਤਵਾਦੀ ਹਮਲਿਆਂ ਨੂੰ ਰੋਕਿਆ ਜਾ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




