ਅਮਰੀਕੀ ਪਾਇਲਟ ਸਾਡੇ ਕਬਜ਼ੇ ਵਿੱਚ, ਬਚਾਉਣ ਆਏ ਹੈਲੀਕਾਪਟ ਨੂੰ ਵੀ ਮਾਰ ਗਿਰਾਇਆ… ਈਰਾਨ ਦਾ ਵੱਡਾ ਦਾਅਵਾ

ਪੱਛਮੀ ਏਸ਼ੀਆ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਸਿਆਸੀ ਅਤੇ ਫੌਜੀ ਤਣਾਅ ਹੁਣ ਇੱਕ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਇਰਾਨ ਦੀ ਸਰਕਾਰੀ ਮੀਡੀਆ ਨੇ ਇੱਕ ਹੈਰਾਨ ਕਰਨ ਵਾਲਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਫੌਜ ਨੇ ਅਮਰੀਕਾ ਦੇ ਸਭ ਤੋਂ ਆਧੁਨਿਕ F-35 ਲੜਾਕੂ ਜਹਾਜ਼ ਨੂੰ ਮਾਰ ਗਿਰਾਇਆ ਹੈ। ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਅਨੁਸਾਰ, ਉਨ੍ਹਾਂ ਦੇ ਉੱਨਤ ਏਅਰ ਡਿਫੈਂਸ ਸਿਸਟਮ ਨੇ ਇਸ ਘੁਸਪੈਠ ਕਰਨ ਵਾਲੇ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਇੰਨਾ ਹੀ ਨਹੀਂ, ਇਰਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪਾਇਲਟ ਨੂੰ ਬਚਾਉਣ ਲਈ ਆਏ ਅਮਰੀਕੀ ਬਲੈਕ ਹਾਕ ਹੈਲੀਕਾਪਟਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ।ਲੀਕ ਹੋਈਆਂ ਰਿਪੋਰਟਾਂ ਅਤੇ ਤਸਵੀਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਰੀਕਾ ਨੇ ਇੱਕ C-130 ਜਹਾਜ਼ ਅਤੇ ਚਾਰ ਬਲੈਕ ਹਾਕ ਹੈਲੀਕਾਪਟਰ ਇਰਾਨੀ ਸਰਹੱਦ ਦੇ ਅੰਦਰ ਭੇਜੇ ਸਨ। ਈਰਾਨੀ ਫੌਜ ਨੇ ਇਸ ਨੂੰ ਸਿੱਧੀ ਘੁਸਪੈਠ ਕਰਾਰ ਦਿੰਦਿਆਂ ਤੁਰੰਤ ਕਾਰਵਾਈ ਕੀਤੀ। ‘ਤਸਨੀਮ ਨਿਊਜ਼ ਏਜੰਸੀ’ ਦੇ ਮੁਤਾਬਕ, F-35 ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਪਾਇਲਟ ਨੇ ਖੁਦ ਨੂੰ ਇਜੈਕਟ (ਬਾਹਰ ਨਿਕਲਣਾ) ਕਰ ਲਿਆ ਸੀ ਅਤੇ ਉਹ ਈਰਾਨ ਦੀ ਧਰਤੀ ‘ਤੇ ਉਤਰਿਆ।ਪਾਇਲਟ ਦੀ ਮੌਜੂਦਾ ਹਾਲਤ ਬਾਰੇ ਵਿਰੋਧੀ ਦਾਅਵੇ ਕੀਤੇ ਜਾ ਰਹੇ ਹਨ। ਕੁਝ ਰਿਪੋਰਟਾਂ ਅਨੁਸਾਰ ਪਾਇਲਟ ਇਰਾਨੀ ਫੌਜ ਦੀ ਹਿਰਾਸਤ ਵਿੱਚ ਹੈ, ਜਦਕਿ ਸਰਕਾਰੀ ਚੈਨਲ ‘ਪ੍ਰੈਸ ਟੀਵੀ’ ਅਤੇ ‘IRIB’ ਦਾ ਕਹਿਣਾ ਹੈ ਕਿ ਜਹਾਜ਼ ਦੇ ਟਕਰਾਉਣ ਸਮੇਂ ਹੋਏ ਭਾਰੀ ਧਮਾਕੇ ਕਾਰਨ ਪਾਇਲਟ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ।ਈਰਾਨ ਦੇ ‘ਖਤਮ ਅਲ-ਅੰਬੀਆ’ ਮਿਲਟਰੀ ਹੈੱਡਕੁਆਰਟਰ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਦੂਜਾ ਮੌਕਾ ਹੈ ਜਦੋਂ ਮੱਧ ਇਰਾਨ ਦੇ ਅਸਮਾਨ ਵਿੱਚ ਅਮਰੀਕੀ F-35 ਜਹਾਜ਼ ਨੂੰ ਡੇਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਫਲਤਾ IRGC ਦੇ ਨਵੇਂ ਅਤੇ ਅਤਿ-ਆਧੁਨਿਕ ਏਅਰ ਡਿਫੈਂਸ ਸਿਸਟਮ ਸਦਕਾ ਮਿਲੀ ਹੈ। ਦੂਜੇ ਪਾਸੇ, ਤੁਰਕੀ ਦੀ ਇੱਕ ਮੀਡੀਆ ਰਿਪੋਰਟ ਵਿੱਚ ਸ਼ੱਕ ਜਤਾਇਆ ਗਿਆ ਹੈ ਕਿ ਇਹ ਜਹਾਜ਼ F-35 ਦੀ ਬਜਾਏ F-15E ਵੀ ਹੋ ਸਕਦਾ ਹੈ। ਰਿਪੋਰਟਾਂ ਅਨੁਸਾਰ ਅਮਰੀਕੀ ਹਵਾਈ ਸੈਨਾ ਦੇ ਹੈਲੀਕਾਪਟਰ ਪਾਇਲਟ ਦੀ ਭਾਲ ਲਈ ਇਰਾਨੀ ਹਵਾਈ ਖੇਤਰ ਵਿੱਚ ਦਾਖਲ ਹੋਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




