
ਸਮੀਰ ਰਿਜ਼ਵੀ ਦੇ ਸ਼ਾਨਦਾਰ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਇਥੇ ਖੇਡੇ ਗਏ ਆਈ.ਪੀ.ਐਲ. ਮੈਚ ਵਿਚ ਲਖਨਊ ਸੁਪਰ ਜਾਇੰਟਸ ਨੂੰ ਛੇ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ | ਦਿੱਲੀ ਦਾ ਜਦੋਂ ਚੌਥੇ ਓਵਰ ‘ਚ ਸਕੋਰ 21 ਦੌੜਾਂ ‘ਤੇ 2 ਵਿਕਟਾਂ ਸੀ ਤਾਂ ਬੱਲੇਬਾਜ਼ੀ ਕਰਨ ਆਏ ਰਿਜ਼ਵੀ ਨੇ 47 ਗੇਂਦਾਂ ‘ਚ ਅਜੇਤੂ 70 ਦੌੜਾਂ ਬਣਾਈਆਂ | ਉਸ ਦੀ ਇਸ ਪਾਰੀ ‘ਚ 5 ਚੌਕੇ ਅਤੇ 4 ਛੱਕੇ ਸ਼ਾਮਿਲ ਸਨ, ਜਿਸ ਦੀ ਬਦੌਲਤ ਦਿੱਲੀ ਨੇ 142 ਦੌੜਾਂ ਦਾ ਟੀਚਾ 17 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ | ਦਿੱਲੀ ਕੈਪੀਟਲਜ਼ ਨੇ 17.1 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 145 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ | ਟਿ੍ਸਟਨ ਸਟੱਬਸ ਨੇ ਵੀ 32 ਗੇਂਦਾਂ ‘ਚ ਅਜੇਤੂ 39 ਦੌੜਾਂ ਦਾ ਅਹਿਮ ਯੋਗਦਾਨ ਪਾਇਆ | ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਲੁੰਗੀ ਨਗਿਡੀ ਅਤੇ ਟੀ. ਨਟਰਾਜਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਝਟਕਾਈਆਂ, ਜਿਸ ਕਾਰਨ ਲਖਨਊ ਦੀ ਪੂਰੀ ਟੀਮ 18.4 ਓਵਰਾਂ ‘ਚ 141 ਦੌੜਾਂ ‘ਤੇ ਸਿਮਟ ਗਈ | ਲਖਨਊ ਲਈ ਅਬਦੁਲ ਸਮਦ ਨੇ 36 ਅਤੇ ਮਿਸ਼ੇਲ ਮਾਰਸ਼ ਨੇ 35 ਦੌੜਾਂ ਦਾ ਯੋਗਦਾਨ ਪਾਇਆ |
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




