ਬਗਦਾਦ ‘ਚ ਅਵਾਰਡ ਜੇਤੂ American journalist Shelly Kittelson ਅਗਵਾ

ਅਮਰੀਕੀ ਪਾਸਪੋਰਟ ਧਾਰਕ ਅਤੇ ਪੁਰਸਕਾਰ ਜੇਤੂ ਮਹਿਲਾ ਪੱਤਰਕਾਰ ਸ਼ੈਲੀ ਕਿਟਲਸਨ ਨੂੰ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਨੇ ਸ਼ਰੇਆਮ ਅਗਵਾ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਵਾਰਦਾਤ ਮੰਗਲਵਾਰ ਨੂੰ ਬਗਦਾਦ ਦੀ ਇੱਕ ਵਿਅਸਤ ਸੜਕ ‘ਤੇ ਵਾਪਰੀ, ਜਿੱਥੇ ਚਾਰ ਨਕਾਬਪੋਸ਼ਾਂ ਨੇ ਸ਼ੈਲੀ ਦੀ ਕਾਰ ਨੂੰ ਰੋਕ ਕੇ ਉਸ ਨੂੰ ਜ਼ਬਰਦਸਤੀ ਘਸੀਟਿਆ ਅਤੇ ਆਪਣੀ ਗੱਡੀ ਵਿੱਚ ਸੁੱਟ ਕੇ ਫ਼ਰਾਰ ਹੋ ਗਏ।
ਇਸ ਦਿਲ ਕੰਬਾਊ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲ ‘ਅਲ ਅਰਬੀਆ’ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹਥਿਆਰਬੰਦ ਆਦਮੀ ਪੱਤਰਕਾਰ ਨੂੰ ਅਗਵਾ ਕਰਦੇ ਦਿਖਾਈ ਦੇ ਰਹੇ ਹਨ। ਇਰਾਕੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਤੁਰੰਤ ਐਕਸ਼ਨ ਲੈਂਦਿਆਂ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦੀਆਂ ਕਈ ਟੀਮਾਂ ਰਾਜਧਾਨੀ ਦੇ ਪੂਰਬੀ ਹਿੱਸੇ ਵਿੱਚ ਅਗਵਾਕਾਰਾਂ ਦੀ ਗੱਡੀ ਦਾ ਪਿੱਛਾ ਕਰ ਰਹੀਆਂ ਹਨ ਅਤੇ ਪੂਰੇ ਇਲਾਕੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




