InternationalTop News

ਇਰਾਨ ਨੇ ਗੂਗਲ ਅਤੇ ਮਾਈਕ੍ਰੋਸਾਫ਼ਟ ਸਮੇਤ 18 ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

ਦੁਬਈ: ਇਰਾਨੀ ਫ਼ੌਜ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (ਆਈ.ਆਰ.ਜੀ.ਸੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਹ 1 ਅਪ੍ਰੈਲ ਤੋਂ ਖੇਤਰ ਵਿਚ ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣਗੇ ਜੋ ਤਹਿਰਾਨ ਉਤੇ ਹਮਲਿਆਂ ’ਚ ਮਦਦ ਕਰਦੀਆਂ ਰਹੀਆਂ ਹਨ।

ਖ਼ਬਰ ਏਜੰਸੀ ਰਾਇਟਰਜ਼ ਦੀ ਖਬਰ ਮੁਤਾਬਕ ਆਈ.ਆਰ.ਜੀ.ਸੀ. ਦੀ ਧਮਕੀ ਵਿਚ ਸੂਚੀਬੱਧ 18 ਕੰਪਨੀਆਂ ਵਿਚ ਗੂਗਲ, ਮਾਈਕ੍ਰੋਸਾਫਟ, ਐਪਲ, ਇੰਟੈਲ, ਆਈ.ਬੀ.ਐਮ., ਟੈਸਲਾ ਅਤੇ ਬੋਇੰਗ ਸ਼ਾਮਲ ਹਨ। ਆਈ.ਆਰ.ਜੀ.ਸੀ. ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਬੁਧਵਾਰ 1 ਅਪ੍ਰੈਲ ਨੂੰ ਤਹਿਰਾਨ ਦੇ ਸਮੇਂ ਮੁਤਾਬਕ ਰਾਤ 8 ਵਜੇ ਤੋਂ ਇਰਾਨ ਵਿਚ ਹਰ ਅਤਿਵਾਦੀ ਕਾਰਵਾਈ ਦੇ ਬਦਲੇ ਵਿਚ ਅਪਣੀਆਂ ਇਕਾਈਆਂ ਦੇ ਤਬਾਹ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ। ਹਾਲਾਂਕਿ, ਰੈਵੋਲਿਊਸ਼ਨਰੀ ਗਾਰਡਜ਼ ਨੇ ਉਨ੍ਹਾਂ ਖਾਸ ਦੇਸ਼ਾਂ ਦਾ ਨਾਮ ਨਹੀਂ ਲਿਆ ਜਿੱਥੇ ਇਰਾਨੀ ਫੌਜ ਅਪਣੇ ਹਮਲੇ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button