PunjabPunjabTop News

ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਪਿਤਾ ਗ੍ਰਿਫ਼ਤਾਰ, ਪਿਓ-ਪੁੱਤ ਨੇ ਡੋਨੀ ਬੱਲ ਨਾਲ ਸਾਜ਼ਿਸ਼ ‘ਚ ਸ਼ਾਮਲ

ਸਿੱਧੂ ਮੂਸੇਵਾਲ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੌਦਾਗਰ ਸਿੰਘ ‘ਤੇ ਇੱਕ ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦਾ ਇਲਜ਼ਾਮ ਹੈ। ਉਨ੍ਹਾਂ ‘ਤੇ ਪਾਇਲ ਦੇ ਇੱਕ ਵਪਾਰੀ ਤੋਂ 1 ਕਰੋੜ ਰੁਪਏ ਦੀ ਰੰਗਦਾਰੀ (ਫਿਰੌਤੀ) ਮੰਗਣ ਦਾ ਇਲਜ਼ਾਮ ਹੈ। ਵਪਾਰੀ ਨੂੰ ਗੈਂਗਸਟਰ ਡੋਨੀ ਬੱਲ ਦੇ ਧਮਕੀ ਦਿੱਤੀ ਸੀ।ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸੌਦਾਗਰ ਸਿੰਘ ਨੂੰ ਰੰਗਦਾਰੀ ਦੇ ਇਲਜ਼ਾਮਾਂ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ ਮੋਹਿਤ ਕੁਮਾਰ ਸਿੰਗਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੰਨਾ ਦੇ ਪਾਇਲ ਇਲਾਕੇ ਦੇ ਇੱਕ ਕਾਰੋਬਾਰੀ ਤੋਂ ਵਰਿੰਦਰ ਸਿੰਘ ਉਰਫ਼ ਡੋਨੀ ਬੱਲ ਵੱਲੋਂ ਨੇ ਰੰਗਦਾਰੀ ਮੰਗੀ ਸੀ। ਜਾਂਚ ‘ਚ ਪਤਾ ਚਲਿਆ ਕਿ ਡੋਨੀ ਬੱਲ ਦੇ ਨਾਲ ਇਸ ਸਾਜ਼ਿਸ਼ ‘ਚ ਫਤਿਹਗੜ੍ਹ ਸਾਹਿਬ ਦਾ ਸ਼ਗਨਪ੍ਰੀਤ ਸਿੰਘ ਤੇ ਉਸ ਦੇ ਪਿਤਾ ਸੌਦਾਗਰ ਸਿੰਘ ਵੀ ਸ਼ਾਮਲ ਹੈ। ਡੀਐਸਪੀ ਨੇ ਜਾਣਕਾਰੀ ਦਿੱਤੀ ਕਿ ਸ਼ਗਨਪ੍ਰੀਤ ਸਿੰਘ ਇਸ ਸਮੇਂ ਆਸਟ੍ਰੇਲੀਆ ‘ਚ ਰਹਿ ਰਿਹਾ ਹੈ, ਜਦਕਿ ਸ਼ਗਨਪ੍ਰੀਤ ਦੇ ਪਿਤਾ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button