InternationalTop News

ਅਮਰੀਕੀ ਡਾਲਰ ‘ਤੇ ਹੋਣਗੇ ਟਰੰਪ ਦੇ ਦਸਤਖਤ

ਅਮਰੀਕਾ ਵਿੱਚ ਡਾਲਰ ਦੇ ਨੋਟਾਂ ਵਿੱਚ ਇੱਕ ਵੱਡੀ ਤਬਦੀਲੀ ਆਉਣ ਵਾਲੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਹੁਣ ਨਵੇਂ ਕਾਗਜ਼ੀ ਨੋਟਾਂ ‘ਤੇ ਛਪੇ ਹੋਣਗੇ। ਅਮਰੀਕੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਮੌਜੂਦਾ ਰਾਸ਼ਟਰਪਤੀ ਆਪਣੀ ਮੁਦਰਾ (ਕਰੰਸੀ) ‘ਤੇ ਇਸ ਤਰ੍ਹਾਂ ਸ਼ਾਮਲ ਹੋਵੇਗਾ।ਟਰੇਜ਼ਰੀ ਵਿਭਾਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਹ ਕਦਮ ਦੇਸ਼ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਚੁੱਕਿਆ ਜਾ ਰਿਹਾ ਹੈ। ਇਸ ਨਾਲ 1861 ਤੋਂ ਚਲੀ ਆ ਰਹੀ 165 ਸਾਲ ਪੁਰਾਣੀ ਪਰੰਪਰਾ ਟੁੱਟ ਜਾਵੇਗੀ। ਹੁਣ ਤੱਕ ਨੋਟਾਂ ‘ਤੇ ਸਿਰਫ਼ ਟਰੇਜ਼ਰੀ ਸਕੱਤਰ ਅਤੇ ਯੂਨਾਈਟਿਡ ਸਟੇਟਸ ਦੇ ਟਰੇਜ਼ਰਰ (ਖਜ਼ਾਨਚੀ) ਦੇ ਦਸਤਖਤ ਹੁੰਦੇ ਸਨ। ਹੁਣ ਟਰੇਜ਼ਰਰ ਦੇ ਦਸਤਖਤ ਹਟਾ ਦਿੱਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button