InternationalTop News

ਦੱਖਣੀ ਕੋਰੀਆ: ਕਾਰ ਪਾਰਟਸ ਫੈਕਟਰੀ ‘ਚ ਭਿਆਨਕ ਅੱਗ, 10 ਮੁਲਾਜ਼ਮਾਂ ਦੀ ਮੌਤ; 59 ਜ਼ਖ਼ਮੀ

ਦੱਖਣੀ ਕੋਰੀਆ ਦੇ ਮੱਧ ਸ਼ਹਿਰ ਡੇਜਾਨ ਵਿੱਚ ਸਥਿਤ ਇੱਕ ਕਾਰ ਪਾਰਟਸ ਫੈਕਟਰੀ ਵਿੱਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿੱਚ 59 ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 25 ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ।ਬਚਾਅ ਟੀਮਾਂ ਅਜੇ ਵੀ ਮਲਬੇ ਵਿੱਚ ਲਾਪਤਾ 4 ਹੋਰ ਲੋਕਾਂ ਦੀ ਭਾਲ ਕਰ ਰਹੀਆਂ ਹਨ। ਗ੍ਰਹਿ ਮੰਤਰਾਲੇ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 5 ਵਜੇ ਤੱਕ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਗਿਣਤੀ 10 ਹੋ ਗਈ ਹੈ। ਜ਼ਖ਼ਮੀਆਂ ਵਿੱਚੋਂ 25 ਦੀ ਹਾਲਤ ਚਿੰਤਾਜਨਕ ਹੈ, ਜਦੋਂ ਕਿ 34 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਯੋਨਹਾਪ ਮੁਤਾਬਕ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਪਲਾਂਟ ਵਿੱਚ ਕੁੱਲ 170 ਕਰਮਚਾਰੀ ਕੰਮ ਕਰ ਰਹੇ ਸਨ। ਤਲਾਸ਼ੀ ਮੁਹਿੰਮ ਦੌਰਾਨ ਇੱਕ ਲਾਸ਼ ਦੂਜੀ ਮੰਜ਼ਿਲ ਤੋਂ ਅਤੇ ਬਾਕੀ ਤਿੰਨ ਲਾਸ਼ਾਂ ਤੀਜੀ ਮੰਜ਼ਿਲ ਤੋਂ ਬਰਾਮਦ ਕੀਤੀਆਂ ਗਈਆਂ।
ਅੱਗ ਬੁਝਾਉਣ ਅਤੇ ਬਚਾਅ ਕਾਰਜਾਂ ਵਿੱਚ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਮਾਰਤ ਦੇ ਡਿੱਗਣ ਦੇ ਖ਼ਤਰੇ ਕਾਰਨ ਬਚਾਅ ਟੀਮਾਂ ਤੁਰੰਤ ਅੰਦਰ ਦਾਖਲ ਨਹੀਂ ਹੋ ਸਕੀਆਂ। ਇਸ ਤੋਂ ਇਲਾਵਾ ਫੈਕਟਰੀ ਵਿੱਚ 200 ਕਿਲੋਗ੍ਰਾਮ ਸੋਡੀਅਮ ਦਾ ਭੰਡਾਰ ਸੀ, ਜਿਸ ਕਾਰਨ ਧਮਾਕਾ ਹੋਣ ਦਾ ਵੱਡਾ ਖ਼ਤਰਾ ਬਣਿਆ ਹੋਇਆ ਸੀ
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਸ਼ਟਰਪਤੀ ਲੀ ਜੇ ਮਯੁੰਗ ਨੇ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਲਈ ਸਾਰੇ ਉਪਲਬਧ ਸਰੋਤਾਂ, ਕਰਮਚਾਰੀਆਂ ਅਤੇ ਆਧੁਨਿਕ ਉਪਕਰਨਾਂ ਨੂੰ ਤੁਰੰਤ ਜੁਟਾਉਣ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button