PunjabPunjabTop News

ਬੰਗਲਾਦੇਸ਼ੀ ਮੂਲ ਦੇ ਇੱਕ ਨੌਜਵਾਨ ਸਕੂਲਾਂ ਨੂੰ ਉਡਾਉਣ ਦੀ ਧਮਕੀ ਭਰੇ ਮੇਲ ਭੇਜਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ

ਗੁਰੂਗ੍ਰਾਮ ਪੁਲਿਸ ਨੇ ਬੰਗਲਾਦੇਸ਼ੀ ਮੂਲ ਦੇ ਇੱਕ ਨੌਜਵਾਨ ਨੂੰ ਸਕੂਲਾਂ ਨੂੰ ਉਡਾਉਣ ਦੀ ਧਮਕੀ ਭਰੇ ਮੇਲ ਭੇਜਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਨੇ 28 ਜਨਵਰੀ ਨੂੰ ਸਕੂਲਾਂ ਨੂੰ ਉਡਾਉਣ ਦੀ ਧਮਕੀ ਭਰੇ ਮੇਲ ਭੇਜੇ ਸਨ। ਦੱਸ ਦਈਏ ਕਿ ਸਕੂਲਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਲਈ ਬੰਬਾਂ ਬਾਰੇ ਝੂਠੇ ਈਮੇਲ ਭੇਜਣ ਦੇ ਸਬੰਧ ਵਿੱਚ ਸਕੂਲ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਗੁਰੂਗ੍ਰਾਮ ਪੁਲਿਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਦੱਸਿਆ ਕਿ ਸਕੂਲਾਂ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ‘ਤੇ ਗੁਰੂਗ੍ਰਾਮ ਪੁਲਿਸ ਟੀਮ ਘਟਨਾ ਸਥਾਨਾਂ ‘ਤੇ ਪਹੁੰਚੀ। ਪੁਲਿਸ ਦੇ ਡੌਗ ਸਕੁਐਡ ਟੀਮ, ਬੰਬ ਨਿਰੋਧਕ ਟੀਮ, ਫਾਇਰ ਬ੍ਰਿਗੇਡ ਟੀਮਾਂ ਨੇ ਵੀ ਘਟਨਾ ਸਥਾਨਾਂ ਦਾ ਮੁਆਇਨਾ ਕੀਤਾ, ਪਰ ਪੁਲਿਸ ਟੀਮ ਨੂੰ ਕੋਈ ਬੰਬ ਨਹੀਂ ਮਿਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button