InternationalTop News

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਦੋਸਤਾਂ ਗਿਆ ਸੀ Long Drive ‘ਤੇ

ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਆਪਣੇ ਦੋਸਤਾਂ ਨਾਲ ਲਾਂਗ ਡਰਾਈਵ ‘ਤੇ ਗਿਆ ਸੀ। ਹਮਲਾਵਰਾਂ ਨੇ ਐਡਮਿੰਟਨ ਨੇੜੇ ਲਡਿਊਕ ਇਲਾਕੇ ਵਿੱਚ ਹਾਈਵੇ-2 ‘ਤੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕ ਦੀ ਪਛਾਣ ਬੀਰਇੰਦਰ ਸਿੰਘ (22) ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ 3 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਪੁਲਿਸ ਮੁਤਾਬਕ ਉਹ ਓਨਟਾਰੀਓ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਾਰੀ ਖੇਤਰ ਵਿੱਚ ਕੰਮ ਕਰ ਰਿਹਾ ਸੀ। ਇਹ ਘਟਨਾ 14 ਮਾਰਚ ਨੂੰ ਵਾਪਰੀ।

ਬੀਰਇੰਦਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੋਸਤਾਂ ਨੇ ਬੀਰਇੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਮ ਲਈ ਗੋ ਫੰਡ ਮੀ ਪੇਜ ਬਣਾਇਆ ਸੀ, ਜਿਸ ਰਾਹੀਂ ਜਰੂਰੀ ਫੰਡ ਜੁਟਾ ਲਿਆ ਗਿਆ ਹੈ ਤਾਂਕਿ ਉਸ ਦੇ ਮਾਪੇ ਆਖਰੀ ਵਾਰ ਆਪਣੇ ਪੁੱਤਰ ਦਾ ਚਿਹਰਾ ਵੇਖ ਸਕਣ।

ਬੀਰਇੰਦਰ ਸਿੰਘ 3 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਐਡਮਾਂਟਨ ਵਿੱਚ ਰਹਿ ਰਿਹਾ ਸੀ। ਉਹ ਉੱਥੇ ਉਸਾਰੀ ਦਾ ਕੰਮ ਰਿਹਾ ਸੀ। ਬੀਰਇੰਦਰ ਆਪਣਾ ਖੁਦ ਦਾ ਬਿਜਨੈੱਸ ਸ਼ੁਰੂ ਕਰਨ ਦਾ ਸੁਪਨਾ ਵੇਖ ਰਿਹਾ ਸੀ।
14 ਮਾਰਚ ਨੂੰ ਬੀਰਇੰਦਰ ਆਪਣੇ 2 ਬਚਪਨ ਦੇ ਦੋਸਤਾਂ ਨਾਲ ਪਹਿਲੀ ਵਾਰ ਬੈਨਫ ਘੁੰਮਣ ਜਾ ਰਿਹਾ ਸੀ, ਪੁਲਿਸ ਨੇ ਦੱਸਿਆ ਕਿ ਦੁਪਹਿਰ ਲਗਭਗ 2.50 ਬੀਰਇੰਦਰ ਆਪਣੀ ਹੋਂਡਾ ਸਿਵਿਕ ਕਾਰ ਚਲਾ ਰਿਹਾ ਸੀ। ਉਦੋਂ ਇੱਕ ਸਫੈਦ ਪਿਕਅਪ ਟਰੱਕ ਉਸ ਦ ਕਾਰ ਦੇ ਸਾਈਡ ਵਿਚ ਆਇਆ। ਟਰੱਕ ਸਵਾਰ 2 ਲੋਕਾਂ ਨੇ ਪਹਿਲੇ ਬੀਰਇੰਦਰ ਪਾਸੇ ਦੋਸਤੀ ਦ ਇਸ਼ਾਰਾ ਕੀਤਾ।
ਜਦੋਂ ਬੀਰਇੰਦਰ ਨੇ ਵੀ ਅਜਿਹਾ ਹੀ ਇਸ਼ਾਰਾ ਕੀਤਾ, ਤਾਂ ਟਰੱਕ ਸਵਾਰਾਂ ਨੇ ਆਪਣੀ ਖਿੜਕੀ ਹੇਠਾਂ ਕੀਤੀ ਅਤੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਲਗਭਗ 2:50 ਵਜੇ (ਸ਼ਨੀਵਾਰ) ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਐਡਮੰਟਨ ਦੇ ਦੱਖਣ ਵਿੱਚ ਹਾਈਵੇਅ 2 ‘ਤੇ ਵਾਪਰੀ।

ਪੁਲਿਸ ਅਤੇ ਬੀਰਇੰਦਰ ਦੇ ਦੋਸਤਾਂ ਮੁਤਾਕ ਉਨ੍ਹਾਂ ਨੂੰ ਨਹੀਂ ਪਤਾ ਕਿ ਹਮਲਾ ਕਿਉਂ ਕੀਤਾ ਗਿਆ। ਉਸ ਦੇ ਦੋਸਤਾਂ ਦਾ ਮੰਨਣਾ ਹੈ ਕਿ ਇਹ ਨਸਲਭੇਦ ਜਾਂ ਨਫਰਤ ਕਾਰਨ ਹੋ ਸਕਦ ਹੈ, ਕਿਉਂਕਿ ਉਸ ਦਾ ਕਿਸੇ ਨਾਲ ਕੋਈ ਝਗੜਾ ਜਾਂ ਰੋਡ ਰੇਜ ਵਰਗਾ ਮਾਮਲਾ ਨਹੀਂ ਸੀ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (RCMP) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਪਿਕਅਪ ਟਰੱਕ ਅਤੇ ਉਸ ਵਿਚ ਸਵਾਰ 2 ਲੋਕਾਂ ਦ ਪਛਾਣ ਲਈ ਲੋਕਾਂ ਤੋਂ ਡੈਸ਼ਕੈਮ ਫੁਟੇਜ ਮੰਗੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button