PunjabTop News

ਪੰਜਾਬ ’ਚ ਪਿਛਲੇ ਇਕ ਦਹਾਕੇ ਦੌਰਾਨ 1.34 ਲੱਖ ਟ੍ਰਾਂਸਫਾਰਮਰ ਤੇ ਬਿਜਲੀ ਦੇ ਪੁਰਜ਼ੇ ਚੋਰੀ

ਪੰਜਾਬ ’ਚ ਪਿਛਲੇ ਇਕ ਦਹਾਕੇ ਦੌਰਾਨ ਟ੍ਰਾਂਸਫਾਰਮਰ ਤੇ ਬਿਜਲੀ ਮਸ਼ੀਨਾਂ ਦੀ ਚੋਰੀ ਨੇ ਪਾਵਰਕਾਮ ਨੂੰ ਵੱਡਾ ਆਰਥਿਕ ਘਾਟਾ ਪਾਇਆ ਹੈ। ਵਿਧਾਨ ਸਭਾ ਵਿਚ ਪੁੱਛੇ ਗਏ ਇਕ ਸਵਾਲ ਦੇ ਲਿਖਤ ਜਵਾਬ ਵਿਚ ਸੂਬੇ ਦੇ ਬਿਜਲੀ ਮੰਤਰੀ ਨੇ ਦੱਸਿਆ ਕਿ ਸਾਲ 2015-16 ਤੋਂ 2025-26 ਤੱਕ ਸੂਬੇ ਵਿਚ 1.34 ਲੱਖ ਟ੍ਰਾਂਸਫਾਰਮਰ ਤੇ ਬਿਜਲੀ ਦੇ ਪੁਰਜ਼ੇ ਚੋਰੀ ਹੋ ਚੁੱਕੇ ਹਨ। ਇਨ੍ਹਾਂ ਦੀ ਕੀਮਤ 1003.74 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤਰ੍ਹਾਂ ਚੋਰ ਹਰ ਸਾਲ ਔਸਤਨ ਕਰੀਬ 100 ਕਰੋੜ ਦਾ ਨੁਕਸਾਨ ਪਾਵਰਕਾਮ ਨੂੰ ਪਹੁੰਚਾ ਰਹੇ ਹਨ।

ਕੇਂਦਰੀ ਗ੍ਰਹਿ ਮੰਤਰੀ ਸਪੱਸ਼ਟ ਕਰਨ ਕਿ ਕੇਂਦਰੀ ਏਜੰਸੀਆਂ ਸਰਹੱਦ ਪਾਰ ਤੋਂ ਡਰੱਗ ਸਪਲਾਈ ਰੋਕਣ ‘ਚ ਕਿਉਂ ਰਹੀਆਂ ਅਸਫਲ : CM ਮਾਨ
ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਸਵਾਲ ’ਤੇ ਸਰਕਾਰ ਨੇ ਇਹ ਅੰਕੜੇ ਸਾਂਝੇ ਕੀਤੇ ਹਨ। ਜਵਾਬ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਟ੍ਰਾਂਸਫਾਰਮਰ ਤੇ ਬਿਜਲੀ ਮਸ਼ੀਨਾਂ ਦੀ ਲਗਾਤਾਰ ਹੋ ਰਹੀ ਚੋਰੀ ਨਾਲ ਜਿੱਥੇ ਪਾਵਰਕਮ ਨੂੰ ਵਿੱਤੀ ਨੁਕਸਾਨ ਸਹਿਣਾ ਪੈ ਰਿਹਾ ਹੈ, ਉੱਥੇ ਹੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਣ ਨਾਲ ਖਪਤਕਾਰਾਂ ਨੂੰ ਵੀ ਪਰੇਸ਼ਾਨੀ ਝੱਲਣੀ ਪੈਂਦੀ ਹੈ।

ਇਲਾਕੇ ਮੁਤਾਬਿਕ ਅੰਕੜਿਆਂ ’ਤੇ ਨਜ਼ਰ ਪਾਈਏ ਤਾਂ ਪਾਵਰਕਾਮ ਦੇ ਦੱਖਣੀ ਜ਼ੋਨ ’ਚ ਸਭ ਤੋਂ ਜ਼ਿਆਦ ਚੋਰੀ ਹੋਈ ਹੈ। ਇੱਥੇ ਪਿਛਲੇ ਦਸ ਸਾਲਾਂ ਵਿਚ 615.72 ਕਰੋੜ ਰੁਪਏ ਦੇ ਟ੍ਰਾਂਸਫਾਰਮਰ ਤੇ ਬਿਜਲੀ ਮਸ਼ੀਨਾਂ ਚੋਰੀ ਹੋਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button