America ਤੋਂ ਡਿਪੋਰਟ ਹੋਵੇਗਾ ਇਕ ਹੋਰ ਪੰਜਾਬੀ driver”

ਅਮਰੀਕਾ ਦੇ ਹਾਈਵੇਅ ਨੂੰ ਪੰਜਾਬ ਸਮਝਣ ਦੀ ਭੁੱਲ ਮਨਮੀਤ ਸਿੰਘ ਨੂੰ ਐਨੀ ਮਹਿੰਗੀ ਪਈ ਹੈ ਕਿ ਸਾਰੀ ਉਮਰ ਪਛਤਾਉਣਾ ਪਵੇਗਾ ਅਤੇ ਉਸ ਦਾ ਨਾਂ ਵੀ ਹਰਜਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਪ੍ਰਤਾਪ ਸਿੰਘ ਵਾਲੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਸ਼ਰਾਬ ਪੀ ਕੇ ਹਾਈਵੇਅ ਦੇ ਪੁੱਠੇ ਪਾਸੇ ਗੱਡੀ ਚਲਾਉਂਦਿਆਂ ਜਾਨਲੇਵਾ ਹਾਦਸਾ ਅੰਜਾਮ ਦੇਣ ਵਾਲੇ ਮਨਮੀਤ ਸਿੰਘ ਨੂੰ ਆਖਰਕਾਰ ਮਿਸੀਸਿਪੀ ਸੂਬੇ ਦੇ ਰਿਜਲੈਂਡ ਤੋਂ ਕਾਬੂ ਕਰ ਲਿਆ ਗਿਆ ਹੈ ਜਿਸ ਦੇ ਇੰਡੀਆ ਫਰਾਰ ਹੋਣ ਦੇ ਕਿਆਸੇ ਲਾਏ ਜਾ ਰਹੇ ਸਨ। 23 ਸਤੰਬਰ 2025 ਨੂੰ ਲੂਈਜ਼ਿਆਨਾ ਦੇ ਇੰਟਰਸਟੇਟ 10 ’ਤੇ ਵਾਪਰੇ ਹਾਦਸੇ ਦੌਰਾਨ 21 ਸਾਲਾ ਮੁਟਿਆਰ ਪੈਟ੍ਰਿਸ਼ੀਆ ਆਪਣੇ ਘਰ ਜਾ ਰਹੀ ਸੀ ਜਦੋਂ ਸ਼ਰਾਬੀ ਹਾਲਤ ਵਿਚ ਅੰਨ੍ਹੇਵਾਹ ਗੱਡੀ ਚਲਾ ਰਹੇ ਇਕ ਡਰਾਈਵਰ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਲੂਈਜ਼ਿਆਨਾ ਸਟੇਟ ਪੁਲਿਸ ਮੁਤਾਬਕ ਹਾਦਸੇ ਮਗਰੋਂ ਦੋਹਾਂ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਪੈਟ੍ਰਿਸ਼ੀਆ ਨੂੰ ਬਾਹਰ ਨਿਕਲਣ ਦਾ ਮੌਕਾ ਨਾ ਮਿਲਿਆ।
ਮਨਮੀਤ ਸਿੰਘ ਵਿਰੁੱਧ ਲੱਗੇ ਜਾਨਲੇਵਾ ਹਾਦਸੇ ਦੇ ਦੋਸ਼ਦੂਜੇ ਪਾਸੇ ਮਨਮੀਤ ਸਿੰਘ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹੈਲੀਕਾਪਟਰ ਰਾਹੀਂ ਨਿਊ ਓਰਲੀਨਜ਼ ਦੇ ਯੂਨੀਵਰਸਿਟੀ ਮੈਡੀਕਲ ਸੈਂਟਰ ਲਿਜਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲੀ ਤਾਂ 1 ਅਕਤੂਬਰ ਨੂੰ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲੇ ਗ੍ਰਿਫ਼ਤਾਰੀ ਲਈ ਪੁੱਜ ਗਏ ਪਰ ਸਰੀਰਕ ਹਾਲਤ ਠੀਕ ਨਾ ਹੋਣ ਕਰ ਕੇ ਗ੍ਰਿਫ਼ਤਾਰੀ ਟਾਲ ਦਿਤੀ ਗਈ। ਮੈਡੀਕਲ ਰਿਕਾਰਡ ਮੁਤਾਬਕ ਹਾਦਸੇ ਵੇਲੇ ਮਨਮੀਤ ਸਿੰਘ ਦੇ ਖ਼ੂਨ ਵਿਚ ਤੈਅਸ਼ੁਦਾ ਹੱਦ ਤੋਂ ਦੁੱਗਣੀ ਸ਼ਰਾਬ ਮਿਲੀ। ਇਸ ਮਗਰੋਂ 21 ਅਕਤੂਬਰ ਨੂੰ ਸੇਂਟ ਜੌਹਨ ਪੈਰਿਸ਼ ਦੀ ਗਰੈਂਡ ਜਿਊਰੀ ਨੇ ਮਨਮੀਤ ਸਿੰਘ ਵਿਰੁੱਧ ਵਹੀਕੁਲਰ ਹੌਮੀਸਾਈਡ ਦੇ ਦੋਸ਼ ਆਇਦ ਕਰ ਦਿਤੇ ਪਰ ਜ਼ਖਮ ਪੂਰੀ ਤਰ੍ਹਾਂ ਭਰਨ ਮਗਰੋਂ ਉਹ ਫਰਾਰ ਹੋ ਗਿਆ।
ਜਾਂਚਕਰਤਾਵਾਂ ਨੇ ਯੂ.ਐਸ. ਮਾਰਸ਼ਲਜ਼ ਦੀ ਮਦਦ ਨਾਲ ਮਨਮੀਤ ਸਿੰਘ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਉਹ ਲੂਈਜ਼ਿਆਨਾ ਛੱਡ ਚੁੱਕਾ ਸੀ। ਇਸ ਮਗਰੋਂ ਮਨਮੀਤ ਸਿੰਘ ਦੇ ਕੈਲੇਫੋਰਨੀਆ, ਨਿਊ ਯਾਰਕ ਜਾਂ ਨਿਊ ਜਰਸੀ ਵਿਚ ਹੋਣ ਬਾਰੇ ਕਿਆਸੇ ਲੱਗਣ ਲੱਗੇ ਅਤੇ ਜਾਂਚਕਰਤਾਵਾਂ ਨੇ ਇਹ ਵੀ ਮੰਨ ਲਿਆ ਕਿ ਉਹ ਅਮਰੀਕਾ ਛੱਡ ਗਿਆ ਹੈ। ਉਧਰ ਪੈਟ੍ਰਿਸ਼ੀਆ ਦੀ ਮਾਂ ਮਾਰਥਾ ਨੇ ਇਕ ਜਜ਼ਬਾਤੀ ਅਪੀਲ ਕਰਦਿਆਂ ਮਨਮੀਤ ਸਿੰਘ ਨੂੰ ਸਾਹਮਣੇ ਆਉਣ ਵਾਸਤੇ ਆਖਿਆ ਅਤੇ ਉਸ ਦੇ ਜਾਣਕਾਰਾਂ ਨੂੰ ਵੀ ਸੱਦਾ ਦਿਤਾ ਕਿ ਇਕ ਦੁਖੀ ਮਾਂ ਦੀ ਮਦਦ ਕਰਨ। ਸ਼ਰਾਬ ਪੀ ਕੇ ਗੱਡੀ ਹਾਈਵੇਅ ਦੇ ਪੁੱਠੇ ਪਾਸੇ ਭਜਾਈਮਾਰਥਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਐਨੀ ਦਰਦਨਾਕ ਮੌਤ ਦੀ ਹੱਕਦਾਰ ਨਹੀਂ ਸੀ। ਪੈਟ੍ਰਿਸ਼ੀਆ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜੇ ਕਸੂਰਵਾਰ ਨੂੰ ਸਜ਼ਾ ਮਿਲੇ ਅਤੇ ਇਸ ਵਾਸਤੇ ਪੂਰੀ ਦੁਨੀਆਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਇਸੇ ਦੌਰਾਨ ਪੈਟ੍ਰਿਸ਼ੀਆ ਦੇ ਪਿਤਾ ਪੈਟ੍ਰਿਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੈਟ੍ਰਿਸ਼ੀਆ ਵਰਗੀ ਧੀ ਰੱਬ ਹਰ ਘਰ ਵਿਚ ਦੇਵੇ ਪਰ ਹਾਦਸੇ ਤੋਂ ਛੇ ਮਹੀਨੇ ਬਾਅਦ ਵੀ ਕਈ ਸਵਾਲਾਂ ਦੇ ਜਵਾਬ ਨਹੀਂ ਮਿਲ ਸਕੇ। ਉਮੀਦ ਕਰਦੇ ਹਾਂ ਕਿ ਹੁਣ ਮਨਮੀਤ ਸਿੰਘ ਤੋਂ ਜਵਾਬ ਹਾਸਲ ਹੋ ਸਕਣਗੇ। ਮਨਮੀਤ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਮਾਰਥਾ ਅਤੇ ਪੈਟ੍ਰਿਕ ਦੀ ਉਮੀਦ ਜਾਗੀ ਹੈ ਅਤੇ ਯੂ.ਐਸ. ਮਾਰਸ਼ਲਜ਼ ਵੱਲੋਂ ਉਸ ਨੂੰ ਮਿਸੀਸਿਪੀ ਤੋਂ ਲੂਈਜ਼ਿਆਨਾ ਲਿਜਾਣ ਦੀ ਪ੍ਰਕਿਰਿਆ ਆਰੰਭ ਦਿਤੀ ਗਈ ਹੈ। ਦੱਸ ਦੇਈਏ ਕਿ ਪੈਟ੍ਰਿਸ਼ੀਆ ਨੇ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਲੂਈਜ਼ਿਆਨਾ ਦੀ ਜ਼ੇਵੀਅਰਜ਼ ਯੂਨੀਵਰਸਿਟੀ ਤੋਂ ਪੜ੍ਹਾਈ ਮੁਕੰਮਲ ਕੀਤੀ ਅਤੇ ਉਹ ਬੱਚਿਆਂ ਦੀ ਡਾਕਟਰ ਬਣਨਾ ਚਾਹੁੰਦੀ ਸੀ। ਪੈਟ੍ਰਿਸ਼ੀਆ ਦੇ ਪਰਵਾਰ ਵਿਚ ਕਈ ਡਾਕਟਰ ਹਨ ਅਤੇ ਉਸ ਨੇ ਆਪਣੀ ਜ਼ਿੰਦਗੀ ਬੱਚਿਆਂ ਦੀ ਸਿਹਤ ਸੰਭਾਲ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਲਿਆ ਪਰ ਇਕ ਸਿਰਫ਼ਿਰੇ ਡਰਾਈਵਰ ਨੇ ਸਭ ਖ਼ਤਮ ਕਰ ਦਿਤਾ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




