PunjabPunjabTop News

ਮੁਅੱਤਲ DIG ਭੁੱਲਰ ਵਿਰੁੱਧ ਕੇਸ ਚਲਾਉਣ ਲਈ CBI ਅਦਾਲਤ ਨੇ ਲਿਆ ਨੋਟਿਸ; 16 ਮਾਰਚ ਨੂੰ ਅਗਲੀ ਸੁਣਵਾਈ

ਰਿਸ਼ਵਤ ਕਾਂਡ ਵਿਚ ਫੜੇ ਗਏ ਪੰਜਾਬ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਅਤੇ ਵਿਚੋਲੇ ਕ੍ਰਿਸ਼ਨੁ ਸ਼ਾਰਦਾ ’ਤੇ ਭ੍ਰਿਸ਼ਟਾਚਾਰ ਦਾ ਕੇਸ ਚਲਾਉਣ ਲਈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਨੋਟਿਸ ਲੈ ਲਿਆ ਹੈ। ਉਨ੍ਹਾਂ ’ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 61(2) ਅਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀ ਧਾਰਾ 7 ਅਤੇ 12 ਤਹਿਤ ਕੇਸ ਚੱਲੇਗਾ। ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਭੁੱਲਰ ਤੇ ਕ੍ਰਿਸ਼ਨੁ ਦੇ ਖ਼ਿਲਾਫ਼ ਕੇਸ ਚਲਾਉਣ ਲਈ ਨੋਟਿਸ ਲਿਆ ਜਾ ਸਕਦਾ ਹੈ।ਪਿਛਲੇ ਮਹੀਨੇ ਹੀ ਸੀਬੀਆਈ ਨੂੰ ਭੁੱਲਰ ’ਤੇ ਕੇਸ ਚਲਾਉਣ ਲਈ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਮਿਲੀ ਸੀ। ਭੁੱਲਰ ਆਈਪੀਐੱਸ ਅਧਿਕਾਰੀ ਹਨ, ਇਸ ਲਈ ਉਨ੍ਹਾਂ ਦੇ ਖ਼ਿਲਾਫ਼ ਕੇਸ ਚਲਾਉਣ ਲਈ ਸੀਬੀਆਈ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਸੀ। ਹੁਣ ਭੁੱਲਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ਵਿੱਚ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ।ਭੁੱਲਰ ਤੇ ਵਿਚੋਲੇ ਕ੍ਰਿਸ਼ਨੁ ਨੂੰ ਸੀਬੀਆਈ ਨੇ 16 ਅਕਤੂਬਰ 2025 ਨੂੰ ਗ੍ਰਿਫ਼ਤਾਰ ਕੀਤਾ ਸੀ। ਕ੍ਰਿਸ਼ਨੁ ਭੁੱਲਰ ਦਾ ਕਾਫ਼ੀ ਕਰੀਬੀ ਸੀ ਅਤੇ ਉਹ ਨੈਸ਼ਨਲ ਹਾਕੀ ਖਿਡਾਰੀ ਵੀ ਰਹਿ ਚੁੱਕਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੋਵੇਂ ਜੇਲ੍ਹ ਵਿੱਚ ਹੀ ਹਨ। ਭੁੱਲਰ ਤੇ ਕ੍ਰਿਸ਼ਨੁ ਉੱਤੇ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਤੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹਨ। ਸ਼ਿਕਾਇਤਕਰਤਾ ਆਕਾਸ਼ ਬੱਤਾ ਨੇ ਸੀਬੀਆਈ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਅਪਰਾਧਕ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਦਾ ਡਰ ਦਿਖਾ ਕੇ ਰਿਸ਼ਵਤ ਤੇ ਮਹੀਨਾਵਾਰ ਰਕਮ ਮੰਗੀ ਜਾ ਰਹੀ ਸੀ। ਇਸ ਤੋਂ ਤੰਗ ਆ ਕੇ ਉਨ੍ਹਾਂ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button