InternationalTop News

ਬ੍ਰਿਟਿਸ਼ ਕੋਲੰਬੀਆ ਨੇ ਲਿਆ ਸਾਲ ਭਰ ਘੜੀਆਂ ਦਾ ਸਮਾਂ ਨਾ ਬਦਲਣ ਦਾ ਫ਼ੈਸਲਾ

ਬ੍ਰਿਟਿਸ਼ ਕੋਲੰਬੀਆ ਵਿਖੇ ਘੜੀਆਂ ਵਿਚ ਸਮੇਂ ਨੂੰ ਅੱਗੇ ਪਿੱਛੇ ਕਰਨ ਦੇ ਸਿਸਟਮ ਨੂੰ ਹੁਣ ਸਾਲ ਭਰ ਲਈ ਖਤਮ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਮਿਲੀ ਜਾਣਕਾਰੀ ਅਨੁਸਾਰ ਘੜੀਆਂ ਨੂੰ ਅੱਗੇ ਪਿੱਛੇ ਕੀਤੇ ਜਾਣ ਦੇ ਦੌਰ ਤੋਂ ਹਮੇਸ਼ਾਂ ਲਈ ਮੁਕਤੀ ਮਿਲਣ ਦੇ ਚਲਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ (Premier David Eby) ਨੇ ਸੋਮਵਾਰ ਨੂੰ ਇੱਕ ਇਤਿਹਾਸਕ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਹੁਣ ਘੜੀਆਂ ਨੂੰ ਅੱਗੇ ਪਿੱਛੇ ਕਰਨ ਦਾ ਦੌਰ ਹਮੇਸ਼ਾ ਲਈ ਖਤਮ ਹੋਣ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਹੋਣ ਵਾਲਾ ‘ਸਪ੍ਰਿੰਗ ਫਾਰਵਰਡ’ (ਘੜੀਆਂ ਇੱਕ ਘੰਟਾ ਅੱਗੇ ਕਰਨਾ) ਸੂਬੇ ਦੇ ਇਤਿਹਾਸ ਵਿੱਚ ਆਖਰੀ ਬਦਲਾਅ ਹੋਵੇਗਾ, ਜਿਸ ਤੋਂ ਬਾਅਦ ਸਾਲ ਭਰ ਲਈ ਸਥਾਈ ਤੌਰ ‘ਤੇ ‘ਪੈਸਿਫਿਕ ਟਾਈਮ’ ਲਾਗੂ ਰਹੇਗਾ । ਦੱਸਣਯੋਗ ਹੈ ਕਿ ਪੂਰਬੀ ਬੀ. ਸੀ. ਦੇ ਉਹ ਇਲਾਕੇ ਜੋ `ਮਾਊਂਟੇਨ ਟਾਈਮ`ਦੀ ਪਾਲਣਾ ਕਰਦੇ ਹਨ ਇਸ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਣਗੇ ।
ਪ੍ਰੀਮੀਅਰ ਈਬੀ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਲੋਕਾਂ ਦੀ ਜੀਵਨ ਗੁਣਵੱਤਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰਾਂਗੇ । ਬ੍ਰਿਟਿਸ਼ ਕੋਲੰਬੀਆ ਸਿਰਫ ਇੱਕ ਵਾਰ ਹੋਰ ਆਪਣੀਆਂ ਘੜੀਆਂ ਬਦਲੇਗਾ ਅਤੇ ਫਿਰ ਕਦੇ ਨਹੀਂ । ਉਪਰੋਕਤ ਬਦਲਾਅ ਦੇ ਚਲਦਿਆਂ ਨਵੇਂ ਨਿਯਮ ਲਾਗੂਸੂਰਜ ਸਵੇਰੇ ਕਰੀਬ 9 :08 ਵਜੇ ਚੜ੍ਹੇਗਾ ਪਰ ਸ਼ਾਮ ਨੂੰ ਜਲਦੀ ਹਨੇਰਾ ਨਹੀਂ ਹੋਵੇਗਾ ਅਤੇ ਸੂਰਜ 5 : 14 ਵਜੇ ਡੁੱਬੇਗਾ । ਗਰਮੀਆਂ ਦੇ ਜੂਨ ਮਹੀਨੇ ਵਿੱਚ ਸੂਰਜ ਸਵੇਰੇ 5 : 06 ਵਜੇ ਚੜ੍ਹੇਗਾ ਅਤੇ ਰਾਤ 9 : 22 ਵਜੇ ਛਿਪੇਗਾ । ਸਰਕਾਰ ਦੇ ਇਸ ਕਦਮ ਨੂੰ ਆਮ ਜਨਤਾ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇਸ ਨਾਲ ਰੋਜ਼ਾਨਾ ਦੀ ਰੁਟੀਨ ਵਿੱਚ ਸਥਿਰਤਾ ਆਵੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button