
328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ‘ਚ SIT ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਪੁਲਿਸ ਵਿਭਾਗ ਨੇ ਇਸ ਮਾਮਲੇ ਵਿੱਚ ਪਹਿਲਾਂ ਜਾਰੀ ਕੀਤੇ ਤਿੰਨ ਵੱਖ-ਵੱਖ ਹੁਕਮਾਂ ਨੂੰ ਰੱਦ ਕਰਦਿਆਂ ਪੁਰਾਣੀ SIT ਨੂੰ ਭੰਗ ਕਰ ਦਿੱਤਾ ਹੈ ਅਤੇ ਜਾਂਚ ਲਈ ਨਵੇਂ ਸਿਰੇ ਤੋਂ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
ਪੁਲਿਸ ਵੱਲੋਂ 22 ਦਸੰਬਰ 2025, 2 ਜਨਵਰੀ 2026 ਅਤੇ 9 ਜਨਵਰੀ 2026 ਨੂੰ ਜਾਰੀ ਕੀਤੇ ਗਏ ਹੁਕਮ ਹੁਣ ਰੱਦ ਕਰ ਦਿੱਤੇ ਗਏ ਹਨ। ਨਵੀਂ ਬਣਾਈ ਗਈ SIT ਪੂਰੀ ਤਰ੍ਹਾਂ ਨਵੇਂ ਢਾਂਚੇ ਅਧੀਨ ਕੰਮ ਕਰੇਗੀ।ਇਹ ਪੂਰੀ ਜਾਂਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (IPS) ਦੀ ਨਿਗਰਾਨੀ ਹੇਠ ਚੱਲੇਗੀ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ।
ਨਵੀਂ SIT ਦੇ ਮੈਂਬਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
ਚੇਅਰਮੈਨ: ਨਾਨਕ ਸਿੰਘ (IPS), ਡੀ.ਆਈ.ਜੀ., ਰੂਪਨਗਰ ਰੇਂਜ
ਮੈਂਬਰ: ਦਰਪਣ ਆਹਲੂਵਾਲੀਆ (IPS), ਐਸ.ਐਸ.ਪੀ., ਖੰਨਾ
ਮੈਂਬਰ: ਗੁਰਬੰਸ ਸਿੰਘ ਬੈਂਸ (PPS), ਐਸ.ਪੀ. ਡਿਟੈਕਟਿਵ, ਪਟਿਆਲਾ
ਮੈਂਬਰ: ਸੁਖਨਾਜ਼ ਸਿੰਘ (PPS), ਐਸ.ਪੀ. ਸਪੈਸ਼ਲ ਬ੍ਰਾਂਚ, ਮੋਹਾਲੀ
ਮੈਂਬਰ: ਹਰਮਿੰਦਰ ਸਿੰਘ (PPS), ਏ.ਸੀ.ਪੀ. (D), ਅੰਮ੍ਰਿਤਸਰ
ਮੈਂਬਰ: ਸਬ-ਇੰਸਪੈਕਟਰ ਰਜਵੰਤ ਕੌਰ, ਐਸ.ਐਚ.ਓ., ਥਾਣਾ ਸੀ-ਡਿਵੀਜ਼ਨ, ਅੰਮ੍ਰਿਤਸਰ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




