NationalTop News

ਵਰਮਾਲਾ ਮੌਕੇ ਸਿਰਫਿਰੇ ਨੇ ਲਾੜੀ ਦੇ ਪੇਟ ਚ ਮਾਰੀ ਗੋਲ਼ੀ

ਬਿਹਾਰ ਦੇ ਬਕਸਰ ਵਿਚ ਵਰਮਾਲਾ ਦੌਰਾਨ ਸਟੇਜ ‘ਤੇ ਲਾੜੀ ਨੂੰ ਉਸ ਦੇ ਪ੍ਰੇਮੀ ਨੇ ਗੋਲੀ ਮਾਰੀ ਤੇ ਉਥੋਂ ਫਰਾਰ ਹੋ ਗਿਆ। ਦੁਲਹਨ ਨੂੰ ਸਦਰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵਾਰਾਣਸੀ ਰੈਫਰ ਕਰ ਦਿੱਤਾ ਗਿਆ। ਇਥੇ ਉਸ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।

ਦੁਲਹਨ ਨੇ ਦੱਸਿਆ ਕਿ ਉਸ ਨੂੰ ਦੀਨਬੰਧੂ ਨੇ ਗੋਲੀ ਮਾਰੀ ਹੈ। ਘਟਨਾ ਮੁਫਸਿਲ ਥਾਣੇ ਇਲਾਕੇ ਦੇ ਨਗਰ ਚੌਸਾ ਪੰਚਾਇਤ ਦੇ ਮੱਲਾਹ ਟੋਲਾ ਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਉਸ ਦੀ ਧੀ ਨਾਲ ਇਕਤਰਫਾ ਪਿਆਰ ਕਰਦਾ ਹੈ। ਧੀ ਦਾ ਵਿਆਹ ਯੂਪੀ ਦੇ ਬਲੀਆ ਵਿਚ ਤੈਅ ਕੀਤਾ ਗਿਆ ਸੀ।

ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਸੁਲੇਮਪੁਰ ਪਿੰਡ ਤੋਂ ਬਾਰਾਤ ਆਈ ਸੀ। ਲੜਕਾ ਤੇ ਲੜਕੀ ਦੋਵੇਂ ਪੱਖ ਦੇ ਲੋਕ ਖੁਸ਼ੀ ਨਾਲ ਨੱਚ ਰਹੇ ਸਨ। ਘਰ ਦੇ ਦਰਵਾਜ਼ੇ ‘ਤੇ ਬਾਰਾਤ ਦਾ ਸਵਾਗਤ ਹੋਇਆ ਤੇ ਹੋਣ ਵਾਲੇ ਦਾਮਾਦ ਦੀ ਨਜ਼ਰ ਉਤਾਰੀ ਗਈ। ਵਰਮਾਨ ਲਈ ਸਟੇਜ ਸਜਾਇਆ ਗਿਆ ਸੀ। ਦੁਲਹਨ ਵੀ ਸਜ ਕੇ ਤਿਆਰ ਸੀ। ਵਰਮਾਲਾ ਦੌਰਾਨ ਇਕ ਲੜਕਾ ਚਿਹਰੇ ‘ਤੇ ਨਕਾਬ ਪਹਿਨ ਕੇ ਵਿਆਹ ਵਿਚ ਵੜਿਆ ਤੇ ਲੜਕੀਆਂ ਦੇ ਪਿੱਛੇ ਤੋਂ ਹੁੰਦਾ ਹੋਇਆ ਸਟੇਜ ਕੋਲ ਪਹੁੰਚਿਆ। ਕੋਈ ਕੁਝ ਸਮਝ ਪਾਉਂਦਾ ਕਿ ਇਸ ਤੋਂ ਪਹਿਲਾਂ ਉਸ ਨੇ ਪਿਸਤੌਲ ਕੱਢੀ ਤੇ ਦੁਲਹਨ ਵੱਲ ਫਾਇਰਿੰਗ ਕਰਦ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button