EntertainmentTop News

Ghooskhore Pandat ਫ਼ਿਲਮ ‘ਤੇ ਲੱਗੀ ਰੋਕ

ਮਨੋਜ ਬਾਜਪਾਈ ਦੀ ਫ਼ਿਲਮ ‘ਘੂਸਖ਼ੋਰ ਪੰਡਤ’ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਫ਼ਿਲਮਸਾਜ਼ ਨੀਰਜ ਪਾਂਡੇ ਨੂੰ ਫਿਟਕਾਰ ਲਗਾਈ ਸੀ ਕਿ ਅਜਿਹਾ ਟਾਈਟਲ ਵਰਤ ਕੇ ਸਮਾਜ ਦੇ ਇੱਕ ਹਿੱਸੇ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ। ਅਦਾਲਤ ਨੇ ਕਿਹਾ ਸੀ ਕਿ ਜਦੋਂ ਤੱਕ ਨਵਾਂ ਟਾਈਟਲ ਫਾਈਨਲ ਨਹੀਂ ਹੁੰਦਾ, ਫ਼ਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ। ਫ਼ਿਲਮਸਾਜ਼ ਨੀਰਜ ਪਾਂਡੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ‘ਘੂਸਖੋਰ ਪੰਡਤ’ ਦਾ ਟਾਈਟਲ ਅਤੇ ਪਬਲੀਸਿਟੀ ਮਟੀਰੀਅਲ ਵਾਪਸ ਲੈ ਲਿਆ ਗਿਆ ਹੈ। ਨਵਾਂ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ।

ਸੁਪਰੀਮ ਕੋਰਟ ਨੇ ਟਾਈਟਲ ਵਾਪਸ ਲੈਣ ਦੇ ਫ਼ਿਲਮਸਾਜ਼ ਦੇ ਹਲਫ਼ਨਾਮੇ ਨੂੰ ਰਿਕਾਰਡ ‘ਤੇ ਲਿਆ ਅਤੇ ਮਾਮਲੇ ਦਾ ਨਿਪਟਾਰਾ ਕਰਦਿਆਂ ਉਮੀਦ ਜਤਾਈ ਕਿ ਹੁਣ ਇਹ ਵਿਵਾਦ ਸ਼ਾਂਤ ਹੋ ਜਾਵੇਗਾ। ਜਸਟਿਸ ਬੀ.ਵੀ. ਨਾਗਰਤਨਾ ਅਤੇ ਉੱਜਲ ਭੂਯਾਨ ਦੀ ਬੈਂਚ ਨੇ ਯੂਟਿਊਬਰਾਂ ਨੂੰ ਵੀ ਇਸ ਵਿਵਾਦ ਨੂੰ ਹੋਰ ਨਾ ਵਧਾਉਣ ਦੀ ਅਪੀਲ ਕੀਤੀ ਹੈ।3 ਫਰਵਰੀ 2026 ਨੂੰ ਨੈੱਟਫਲਿਕਸ  ਨੇ ਮਨੋਜ ਬਾਜਪਾਈ ਦੀ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਫ਼ਿਲਮ ਵਿੱਚ ਮਨੋਜ ਬਾਜਪਾਈ ਇੱਕ ਭ੍ਰਿਸ਼ਟ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ, ਜਿਸ ਨੂੰ ਮਹਿਕਮੇ ਵਿੱਚ ‘ਪੰਡਤ’ ਕਿਹਾ ਜਾਂਦਾ ਹੈ। ਇਸ ਨਾਮ ਨੂੰ ਲੈ ਕੇ ਲੋਕ ਸੜਕਾਂ ‘ਤੇ ਉਤਰ ਆਏ ਸਨ, ਜਿਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button