InternationalTop News

ਵੱਡੀ ਮਾਤਰਾ ‘ਚ ਡਰੱਗਜ਼ ਸਮੇਤ ਕੈਨੇਡਾ ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਕੈਨੇਡਾ ਵਿਚ ਵੱਡੀ ਮਾਤਰਾ ਵਿਚ ਡਰੱਗਜ਼ ਸਮੇਤ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ-ਅਮਰੀਕਾ ਸਰਹੱਦ ‘ਤੇ ਸਥਿਤ ਬਲੂ ਵਾਟਰ ਬ੍ਰਿਜ ‘ਤੇ ਸਰਹੱਦੀ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ ਕਰੀਬ 250 ਕਿਲੋਗ੍ਰਾਮ ਮੈਥਾਮਫੇਟਾਮਿਨ ਜ਼ਬਤ ਕੀਤੀ ਹੈ। ਇਸ ਮਾਮਲੇ ‘ਚ ਉਨ੍ਹਾਂ ਨੇ ਪੰਜਾਬੀ ਟਰੱਕ ਡਰਾਈਵਰ ਬਲਵੀਰ ਨੂੰ ਗ੍ਰਿਫ਼ਤਾਰ ਕਰ ਕੇ ਉਸ ‘ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਗੰਭੀਰ ਦੋਸ਼ ਲਾਏ ਹਨ।

ਸੂਤਰਾਂ ਮੁਤਾਬਕ ਬੀਤੇ ਬੁੱਧਵਾਰ ਸ਼ਾਮ ਪੁਲ ਦੇ ਕੈਨੇਡੀਅਨ ਹਿੱਸੇ ਵਿਚ ਟਰੱਕ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ‘ਚ ਮੈਥਾਮਫੇਟਾਮਿਨ ਬਰਾਮਦ ਹੋਈ। ਇਸ ਤੋਂ ਬਾਅਦ ਡਰਾਈਵਰ ਬਲਵੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਸ ‘ਤੇ ਮੈਥਾਮਵੇਟਾਮਿਨ ਇੰਪੋਰਟ ਕਰਨ ਅਤੇ ਸਮੱਗਲਿੰਗ ਦੇ ਉਦੇਸ਼ ਨਾਲ ਕਬਜ਼ੇ ਵਿਚ ਰੱਖਣ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਇਸ ਸਾਲ ਬਲੂ – ਵਾਟਰ ਬ੍ਰਿਜ ਦੇ ਕੈਨੇਡੀਅਨ ਹਿੱਸੇ ਵਿਚ ਟਰੱਕ ਡਰਾਈਵਰ ਦੀ ਡਰੱਗ ਸਮੱਗਲਿੰਗ ਦੇ ਦੋਸ਼ ਵਿਚ ਇਹ ਪਹਿਲੀ ਗ੍ਰਿਫ਼ਤਾਰੀ ਹੈ। ਸਾਲ 2022 ਵਿਚ ਅਜਿਹੇ 6 ਮਾਮਲੇ ਸਾਹਮਣੇ ਆਏ ਸਨ, ਜਦਕਿ 2023 ਅਤੇ 2024 ‘ਚ 4-4 ਅਤੇ 2025 ‘ਚ 9 ਮਾਮਲੇ ਦਰਜ ਕੀਤੇ ਗਏ ਸਨ । ਪਿਛਲੇ ਸਾਲ ਸਰਹੱਦ ਪਾਰ ਨਸ਼ੀਲ ਪਦਾਰਥਾਂ ਦੀ ਵਧਦੀ ਸਮੱਗਲਿੰਗ ਅਤੇ ਵਪਾਰਕ ਤਣਾਅ ਕਾਰਨ ਜਾਂਚ ਏਜੰਸੀਆਂ ਨੇ ਸਖ਼ਤੀ ਵਧਾ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button