PunjabTop News

ਮਾਨਸਾ ਦੇ SSP ਦਫ਼ਤਰ ਵਿਖੇ ਧਰਨੇ ‘ਤੇ ਬੈਠਾ ਮੂਸੇਵਾਲਾ ਦਾ ਪੂਰਾ ਪਰਿਵਾਰ

ਮੂਸੇਵਾਲਾ ਦਾ ਪੂਰਾ ਪਰਿਵਾਰ ਮਾਨਸਾ ਦੇ ਐੱਸ. ਐੱਸ. ਪੀ. ਦਫ਼ਤਰ ਵਿਖੇ ਧਰਨੇ ‘ਤੇ ਬੈਠ ਗਿਆ ਹੈ। ਇਸ ਦੌਰਾਨ ਮੂਸੇਵਾਲਾ ਦੇ ਮਾਪਿਆਂ ਨੇ ਭਗਵੰਤ ਮਾਨ ਸਰਕਾਰ ਅਤੇ ਪੁਲਸ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਹਨ ਤੇ ਨਾਲ ਹੀ ਕਿਹਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਹ ਪੱਕੇ ਤੌਰ ‘ਤੇ ਇੱਥੇ ਬੈਠਣਗੇ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਅਸੀਂ ਜਨਵਰੀ ਵਿਚ ਸਾਡੇ ਨਾਲ ਹੋਈ ਧੋਖਾਧੜੀ ਨੂੰ ਲੈ ਕੇ ਇਕ ਦਰਖਾਸਤ ਦਿੱਤੀ ਸੀ, ਜਿਸ ਉੱਪਰ ਮਾਨਸਾ ਪੁਲਸ ਗੌਰ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੰਟੀ ਬੈਂਸ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ। ਬਲਕੌਰ ਸਿੰਘ ਨੇ ਕਿਹਾ ਕਿ, “CM ਦਾ ਓ.ਐੱਸ.ਡੀ. ਮੇਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਹੈ, ਮੈਂਨੂੰ ਸਮਝ ਨਹੀਂ ਆਉਂਦੀ ਮੈਂ ਭਗਵੰਤ ਮਾਨ ਦਾ ਕੀ ਚੁੱਕ ਲਿਆ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button