PunjabTop News

ਕੰਗਨਾ ਰਣੌਤ ਦੀ ਅੱਜ ਬਠਿੰਡਾ ਜ਼ਿਲ੍ਹਾ ਕੋਰਟ ‘ਚ ਪੇਸ਼ੀ, Passport ਜਮਾ ਕਰਨ ‘ਤੇ ਹੋ ਸਕਦਾ ਵਿਚਾਰ

ਭਾਰਤੀ ਜਨਤਾ ਪਾਰਟੀ ਦੀ ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਜ਼ਿਲ੍ਹਾ ਕੋਰਟ ‘ਚ ਪੋਸ਼ ਹੋਣੀ ਹੈ। ਇਹ ਪੇਸ਼ੀ ਮਹਿਲਾ ਕਿਸਾਨ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਣੀ ਕੇਸ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਅੱਜ ਦੀ ਸੁਣਵਾਈ ਦੋਰਾਨ ਕੰਗਨਾ ਰਣੌਤ ਦਾ ਪਾਸਪੋਰਟ ਜਮਾ ਕਰਵਾਉਣ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਪਿਛਲੀ ਸੁਣਵਾਈ ਦੌਰਾਨ ਇਸ ਮਾਮਲੇ ‘ਚ ਮਹਿੰਦਰ ਕੌਰ ਵੱਲੋਂ ਦੋ ਗਵਾਹਾਂ ਨੇ ਬਿਆਨ ਦਰਜ ਕਰਵਾਏ ਸਨ।

ਪੂਰਾ ਮਾਮਲਾ ਕਿਸਾਨ ਅੰਦੋਲਨ ਸਮੇਂ ਕੰਗਨਾ ਦੇ ਇੱਕ ਟਵੀਟ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਕੰਗਨਾ ਰਣੌਤ ਨੇ ਮਹਿਲਾ ਕਿਸਾਨ ਮਹਿੰਦਰ ਕੌਰ ਬਾਰੇ ਵਿਵਾਦਤ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਮਹਿਲਾ ਕਿਸਾਨ ਨੇ ਮਾਣਹਾਣੀ ਦਾ ਕੇਸ ਦਰਜ ਕਰਵਾਇਆ ਸੀ।

ਇਹ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ। ਕੰਗਨਾ ਰਣੌਤ ਨੇ ਧਰਨੇ ‘ਚ ਬੈਠੀ ਮਹਿੰਦਰ ਕੌਰ ‘ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੇ ‘ਤੇ ਬੈਠਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button