InternationalTop News
ਬਾਈਕਰ ਜਸ਼ਨਪ੍ਰੀਤ ਸਿੰਘ ਨੇ ਗ਼ੈਰਕਾਨੂੰਨੀ ਹਥਿਆਰ ਅਤੇ ਮਸ਼ੀਨਗੰਨ ਰੱਖਣ ਦੇ ਦੋਸ਼ ਕਬੂਲੇ!

ਲੋਡਾਈ ਸ਼ਹਿਰ ਦੇ ਰਹਿਣ ਵਾਲੇ 27 ਸਾਲਾ ਜਸ਼ਨਪ੍ਰੀਤ ਸਿੰਘ ਨੇ ਗੈਰਕਾਨੂੰਨੀ ਤੌਰ ’ਤੇ ਹਥਿਆਰਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਮਸ਼ੀਨਗੰਨ ਰੱਖਣ ਦੇ ਦੋਸ਼ ਕਬੂਲ ਲਏ ਹਨ। ਇਹ ਜਾਣਕਾਰੀ ਅਮਰੀਕੀ ਅਟਾਰਨੀ ਐਰਿਕ ਗ੍ਰਾਂਟ ਨੇ ਦਿੱਤੀ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਸਿੰਘ “ਪੰਜਾਬੀ ਡੈਵਿਲਜ਼” ਮੋਟਰਸਾਈਕਲ ਕਲੱਬ ਦਾ ਬਾਨੀ ਸੀ, ਜੋ ਸਟਾਕਟਨ ਅਧਾਰਿਤ ਇੱਕ ਗੈਰਕਾਨੂੰਨੀ ਮੋਟਰਸਾਈਕਲ ਗੈਂਗ ਹੈ, ਜਿਸਦੇ ਸੰਬੰਧ “ਹੈਲਜ਼ ਐਂਜਲਜ਼” ਗੈਂਗ ਨਾਲ ਦੱਸੇ ਜਾਂਦੇ ਹਨ।
ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਹੋਰ ਹਥਿਆਰ ਵੀ ਬਰਾਮਦ ਹੋਏ, ਜਿਨ੍ਹਾਂ ਵਿੱਚ ਇੱਕ ਮਸ਼ੀਨਗੰਨ, ਇੱਕ ਹੋਰ ਮਸ਼ੀਨਗੰਨ ਕਨਵਰਜ਼ਨ ਡਿਵਾਈਸ ਅਤੇ ਇੱਕ ਸਾਇਲੈਂਸਰ ਸ਼ਾਮਲ ਸਨ।
6 ਜੂਨ 2025 ਨੂੰ ਸਿੰਘ ਦੀ ਗੱਡੀ ਅਤੇ ਘਰ ਵਿਚੋਂ ਕਈ ਹਥਿਆਰ, ਹਥਿਆਰਾਂ ਦੇ ਪੁਰਜ਼ੇ (ਜਿਵੇਂ ਸਾਇਲੈਂਸਰ ਅਤੇ ਵੱਡੀ ਸਮਰੱਥਾ ਵਾਲੇ ਡਰੰਮ ਮੈਗਜ਼ੀਨ) ਅਤੇ ਹੋਰ ਸਮਾਨ ਜ਼ਬਤ ਕੀਤਾ ਗਿਆ।
ਅਧਿਕਾਰੀਆਂ ਨੂੰ ਇੱਕ “ਪਾਈਨਐਪਲ” ਵਰਗਾ ਹੈਂਡ ਗ੍ਰੇਨੇਡ ਅਤੇ ਇੱਕ ਫੌਜੀ ਇਲੈਕਟ੍ਰਾਨਿਕ ਕੈਪਡ “ਕਲੇਮੋਰ” ਮਾਈਨ ਵੀ ਮਿਲੀ, ਜਿਸ ਬਾਰੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਿਸ਼ਵਾਸ ਸੀ ਕਿ ਇਹ ਜਿੰਦਾ ਸੀ। ਸੈਨ ਜੋਆਕਿਨ ਕਾਉਂਟੀ ਸ਼ੈਰਿਫ਼ ਡਿਪਾਰਟਮੈਂਟ ਦੀ ਬੰਬ ਸਕੁਆਡ ਟੀਮ ਨੇ ਇਹਨਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ।
23 ਜੁਲਾਈ 2025 ਨੂੰ, ਐਫ਼ਬੀਆਈ ਨੂੰ ਯੂ.ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਸੂਚਨਾ ਮਿਲੀ ਕਿ ਜਸ਼ਨਪ੍ਰੀਤ ਸਿੰਘ ਨੇ ਭਾਰਤ ਜਾਣ ਲਈ ਟਿਕਟ ਬੁੱਕ ਕਰਵਾਈ ਹੈ। ਉਹ 26 ਜੁਲਾਈ 2025 ਨੂੰ ਸੈਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤ ਰਵਾਨਾ ਹੋਣ ਵਾਲਾ ਸੀ, ਜਦੋਂ ਅਧਿਕਾਰੀਆਂ ਨੇ ਉਸਨੂੰ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਉਹ ਫੈਡਰਲ ਹਿਰਾਸਤ ਵਿੱਚ ਹੈ।
ਸਿੰਘ ਨੂੰ 11 ਮਈ 2026 ਨੂੰ ਯੂ.ਐਸ. ਡਿਸਟ੍ਰਿਕਟ ਜੱਜ ਡੇਲ ਏ. ਡਰੌਜ਼ਡ ਵੱਲੋਂ ਸਜ਼ਾ ਸੁਣਾਈ ਜਾਵੇਗੀ। ਗੈਰਕਾਨੂੰਨੀ ਤੌਰ ’ਤੇ ਹਥਿਆਰਾਂ ਦੀ ਖਰੀਦ-ਫ਼ਰੋਖ਼ਤ ਦੇ ਦੋਸ਼ ਹੇਠ ਉਸਨੂੰ ਵੱਧ ਤੋਂ ਵੱਧ 5 ਸਾਲ ਕੈਦ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




