NationalTop News

ਸਿਹਤ ਮੰਤਰਾਲੇ ਨੇ ਹਾਈ-ਡੋਜ਼ ਟੈਬਲੇਟ ਦੀ ਵਿਕਰੀ ‘ਤੇ ਲਗਾਈ ਰੋਕ

ਕੇਂਦਰੀ ਸਿਹਤ ਮੰਤਰਾਲੇ ਨੇ ਮਸ਼ਹੂਰ ਦਰਦ ਨਿਵਾਰਕ ਦਵਾਈ ‘ਨੀਮੇਸੁਲਾਈਡ’ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 100 ਮਿਲੀਗ੍ਰਾਮ (MG) ਤੋਂ ਵੱਧ ਦੀਆਂ ਨੀਮੇਸੁਲਾਈਡ ਗੋਲੀਆਂ ‘ਤੇ ਲਾਗੂ ਹੋਵੇਗੀ। ਸਰਕਾਰ ਨੇ ਸਿਹਤ ਸੰਬੰਧੀ ਖ਼ਤਰਿਆਂ ਦਾ ਹਵਾਲਾ ਦਿੰਦੇ ਹੋਏ ਇਸ ਪਾਬੰਦੀ ਦਾ ਐਲਾਨ ਕੀਤਾ ਹੈ।ਸਿਹਤ ਮੰਤਰਾਲੇ ਨੇ ਇਹ ਫੈਸਲਾ ਡਰੱਗ ਟੈਕਨੀਕਲ ਐਡਵਾਈਜ਼ਰੀ ਬੋਰਡ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਹੈ। ਇਹ ਪਾਬੰਦੀ ‘ਡਰੱਗ ਐਂਡ ਕਾਸਮੈਟਿਕਸ ਐਕਟ 1940’ ਦੀ ਧਾਰਾ 26-ਏ ਤਹਿਤ ਲਗਾਈ ਗਈ ਹੈਸਿਹਤ ਮੰਤਰਾਲੇ ਅਨੁਸਾਰ, “100 ਮਿਲੀਗ੍ਰਾਮ ਤੋਂ ਵੱਧ ਨੀਮੇਸੁਲਾਈਡ ਦਵਾਈਆਂ ਦਾ ਸੇਵਨ ਮਨੁੱਖਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਦਰਦ ਤੋਂ ਰਾਹਤ ਪਾਉਣ ਲਈ ਬਾਜ਼ਾਰ ਵਿੱਚ ਕਈ ਹੋਰ ਸੁਰੱਖਿਅਤ ਵਿਕਲਪ ਮੌਜੂਦ ਹਨ।”

ਨੀਮੇਸੁਲਾਈਡ ਇੱਕ ‘ਨਾਨ-ਸਟੀਰੌਇਡਲ’ ਦਵਾਈ ਹੈ, ਜਿਸਦੀ ਵਰਤੋਂ ਦਰਦ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਸਰਕਾਰ ਨੇ ਇਸ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸਾਲ 2011 ਵਿੱਚ ਸਿਹਤ ਮੰਤਰਾਲੇ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨੀਮੇਸੁਲਾਈਡ ਦੀ ਵਰਤੋਂ ‘ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ।

ਸਰਕਾਰ ਨੇ ਹੁਕਮ ਦਿੱਤਾ ਸੀ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਡਾਕਟਰੀ ਪਰਚੀ (Prescription) ਵਿੱਚ ਨੀਮੇਸੁਲਾਈਡ ਦਵਾਈ ਨਹੀਂ ਲਿਖੀ ਜਾਵੇਗੀ। ਇਸ ਦਾ ਸੇਵਨ ਬੱਚਿਆਂ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਕਈ ਦੇਸ਼ਾਂ ਵਿੱਚ ਇਸਦੀ ਵਰਤੋਂ ‘ਤੇ ਪਹਿਲਾਂ ਹੀ ਰੋਕ ਲੱਗੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button