PunjabTop News

ਅੰਮ੍ਰਿਤਸਰ ਦੇ ਜਸ਼ਨਦੀਪ ਸਿੰਘ ਬਣੇ ਲੈਫਟੀਨੈਂਟ

ਅੰਮ੍ਰਿਤਸਰ ਤੋਂ ਇੱਕ ਮਾਣ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਹਿਰ ਦੇ ਨੌਜਵਾਨ ਜਸ਼ਨਦੀਪ ਸਿੰਘ ਨੇ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਪਰਿਵਾਰ ਸਮੇਤ ਪੂਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਜਸ਼ਨਦੀਪ ਸਿੰਘ ਇੱਕ ਹੀ ਪਰਿਵਾਰ ਦੀ ਲਗਾਤਾਰ ਤੀਜੀ ਪੀੜ੍ਹੀ ਹੈ, ਜੋ ਭਾਰਤੀ ਸੈਨਾ ਵਿੱਚ ਦੇਸ਼ ਦੀ ਸੇਵਾ ਲਈ ਚੁਣੀ ਗਈ ਹੈ। ਲੈਫਟੀਨੈਂਟ ਬਣਨ ਤੋਂ ਬਾਅਦ ਜਦੋਂ ਜਸ਼ਨਦੀਪ ਸਿੰਘ ਅੰਮ੍ਰਿਤਸਰ ਆਪਣੇ ਘਰ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਢੋਲ ਵਜਾ ਕੇ ਅਤੇ ਭੰਗੜੇ ਪਾ ਕੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਘਰ ਦਾ ਮਾਹੌਲ ਖੁਸ਼ੀ ਅਤੇ ਮਾਣ ਨਾਲ ਭਰਿਆ ਹੋਇਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਲੈਫਟੀਨੈਂਟ ਜਸ਼ਨਦੀਪ ਸਿੰਘ ਨੇ ਕਿਹਾ ਕਿ ਲੈਫਟੀਨੈਂਟ ਬਣ ਕੇ ਉਹਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਾਮਯਾਬੀ ਪਿੱਛੇ ਉਹਨਾਂ ਦੇ ਮਾਤਾ-ਪਿਤਾ ਅਤੇ ਪਰਿਵਾਰ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਹਰ ਕਦਮ ‘ਤੇ ਪੂਰਾ ਸਹਿਯੋਗ ਦਿੱਤਾ। ਉਹਨਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਤੀਸਰੀ ਪੀੜੀ ਹਨ ਜੋ ਦੇਸ਼ ਦੀ ਸੇਵਾ ਲਈ ਭਾਰਤੀ ਸੈਨਾ ਵਿੱਚ ਸ਼ਾਮਿਲ ਹੋਈ ਹੈ, ਜਿਸ ‘ਤੇ ਉਹਨੂੰ ਖ਼ਾਸ ਮਾਣ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮਿਹਨਤ ਕਰਕੇ ਦੇਸ਼ ਦੀ ਸੇਵਾ ਲਈ ਅੱਗੇ ਆਉਣ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button