PunjabTop News

ਬਲਾਕ ਸੰਮਤੀ ਚੋਣਾਂ ਲਈ ਰਾਖਵੇਂਕਰਨ ਦੀ ਸੂਚੀ ਜਾਰੀ

ਪੰਜਾਬ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਵਿੱਢੀਆਂ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਮਾਛੀਵਾੜਾ ਬਲਾਕ ਦੇ 136 ਪਿੰਡਾਂ ਨੂੰ 16 ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ’ਚੋਂ 6 ਜਨਰਲ, 6 ਇਸਤਰੀਆਂ ਲਈ ਰਾਖਵੇਂ ਅਤੇ 4 ਐੱਸ.ਸੀ. ਵਰਗ ਲਈ ਰਾਖਵੇਂ ਰੱਖੇ ਹਨ। ਡਿਪਟੀ ਕਮਿਸ਼ਨਰ ਵਲੋਂ ਜਾਰੀ ਸੂਚੀ ਅਨੁਸਾਰ ਮਾਣੇਵਾਲ, ਜਾਤੀਵਾਲ, ਗਹਿਲੇਵਾਲ, ਸ਼ੇਰਪੁਰ ਬੇਟ, ਬਹਿਲੋਲਪੁਰ ਅਤੇ ਭਰਥਲਾ ਜਨਰਲ ਵਰਗ ਲਈ ਰਾਖਵੇਂ ਹਨ। ਚਕਲੀ ਆਦਲ, ਹਿਯਾਤਪੁਰ, ਮਾਛੀਵਾੜਾ ਖਾਮ, ਰਤੀਪੁਰ, ਕਕਰਾਲਾ ਢਾਹਾ, ਹੇਡੋਂ ਢਾਹਾ ਇਸਤਰੀ ਵਰਗ ਲਈ ਰਾਖਵੇਂ ਰੱਖੇ ਗਏ ਹਨ।ਪੰਜਗਰਾਈਆਂ, ਖੀਰਨੀਆਂ ਦਲਿਤ ਵਰਗ ਜਦਕਿ ਤੱਖਰਾਂ ਤੇ ਹੇਡੋਂ ਬੇਟ ਦਲਿਤ ਇਸਤਰੀ ਵਰਗ ਲਈ ਰਾਖਵੇਂ ਰੱਖੇ ਗਏ ਹਨ। ਮਾਛੀਵਾੜਾ ਬਲਾਕ ਵਿਚ ਕੁੱਲ 77,000 ਤੋਂ ਵੱਧ ਵੋਟਰ ਹਨ ਜਿਨ੍ਹਾਂ ’ਚੋਂ 41,035 ਪੁਰਸ਼ ਅਤੇ 36,736 ਇਸਤਰੀਆਂ ਸ਼ਾਮਲ ਹਨ। ਬਲਾਕ ਸੰਮਤੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚ ਇਸ ਵਾਰ ਚਿਕੌਣਾ ਮੁਕਾਬਲਾ ਹੋਵੇਗਾ ਅਤੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਯੋਗ ਉਮੀਦਵਾਰਾਂ ਦੀ ਸੂਚੀ ਬਣਾਈ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button