ਪੰਜਾਬ ਕੈਬਨਿਟ ਮੀਟਿੰਗ ‘ਚ ਲਏ ਗਏ ਇਹ ਅਹਿਮ ਫ਼ੈਸਲੇ

ਚੰਡੀਗੜ੍ਹ, 15 ਨਵੰਬਰ, 2025 : ਪੰਜਾਬ ਕੈਬਨਿਟ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਰੁਜ਼ਗਾਰ, ਵਿਕਾਸ ਅਤੇ ਸਮਾਜਿਕ ਸੁਰੱਖਿਆ ਨਾਲ ਜੁੜੇ ਕਈ ਅਹਿਮ ਫ਼ੈਸਲਿਆਂ ਨੂੰ ਮਨਜ਼ੂਰੀ ਦਿੱਤੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ BBMB (ਬੀਬੀਐਮਬੀ) ਲਈ ਇੱਕ ਵੱਖਰਾ ਕਾਡਰ ਬਣਾਇਆ ਜਾਵੇਗਾ, ਜਿਸ ਨਾਲ 3000 ਤੋਂ ਵੱਧ ਨਵੀਆਂ ਭਰਤੀਆਂ ਹੋਣਗੀਆਂ। ਇਸ ਤੋਂ ਇਲਾਵਾ, ਕੈਬਨਿਟ ਨੇ 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਉਪਲਕਸ਼ ‘ਚ, ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਵਿਸ਼ੇਸ਼ ਇਜਲਾਸ ਸੱਦਣ ਨੂੰ ਵੀ ਮਨਜ਼ੂਰੀ ਦਿੱਤੀ।
BBMB ‘ਚ ‘ਡੈਪੂਟੇਸ਼ਨ’ ਹੋਵੇਗਾ ਖ਼ਤਮ, 3000 ਅਸਾਮੀਆਂ ਭਰੀਆਂ ਜਾਣਗੀਆਂ
ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਕੈਬਨਿਟ ਨੇ BBMB ਕਰਮਚਾਰੀਆਂ ਲਈ ਇੱਕ ਵੱਖਰਾ ਕਾਡਰ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿੰਚਾਈ, PSPCL ਅਤੇ ਹੋਰ ਵਿਭਾਗਾਂ ਤੋਂ ਅਧਿਕਾਰੀ ਡੈਪੂਟੇਸ਼ਨ ‘ਤੇ BBMB ‘ਚ ਜਾਂਦੇ ਸਨ ਅਤੇ ਉਨ੍ਹਾਂ ਦੇ ਵਾਪਸ ਪਰਤਣ ਤੋਂ ਬਾਅਦ ਅਸਾਮੀਆਂ ਖਾਲੀ ਹੋ ਜਾਂਦੀਆਂ ਸਨ। ਇਸ ਨਵੇਂ ਫੈਸਲੇ ਨਾਲ ਲਗਭਗ 3,000 ਕਰਮਚਾਰੀਆਂ ਦੀ ਇਹ ਕਮੀ ਦੂਰ ਹੋਵੇਗੀ ਅਤੇ ਭਵਿੱਖ ‘ਚ ਸਿੱਧੀ ਭਰਤੀ ਹੋ ਸਕੇਗੀ।
ਨਵੀਆਂ ਭਰਤੀਆਂ ਨੂੰ ‘ਹਰੀ ਝੰਡੀ’
1. Malerkotla ਲਈ ਖੇਡ ਵਿਭਾਗ ‘ਚ ਤਿੰਨ ਨਵੀਆਂ ਅਸਾਮੀਆਂ ਅਤੇ ਸਹਿਕਾਰਤਾ ਵਿਭਾਗ ‘ਚ ਰਜਿਸਟਰਾਰ ਤੇ ਡਿਪਟੀ ਰਜਿਸਟਰਾਰ ਸਣੇ 11 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
2. ਸਿਹਤ CHCC ਹਸਪਤਾਲ Doraha ‘ਚ 51 ਨਵੀਆਂ ਅਸਾਮੀਆਂ ਕੱਢੀਆਂ ਗਈਆਂ ਹਨ। ਉੱਥੇ ਹੀ, dental teaching faculty ਦੀ ਰਿਟਾਇਰਮੈਂਟ ਉਮਰ 62 ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ।
3. CDPO: ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ (CDPOs) ਦੀਆਂ 16 ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਅਸਾਮੀਆਂ ਨੂੰ ‘ਸੁਰਜੀਤ’ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵਿਭਾਗ ਜਲਦ ਭਰੇਗਾ।
4. ਨਿਆਂਪਾਲਿਕਾ Jalandhar ‘ਚ Additional Family Judge Court ਲਈ 6 ਨਵੀਆਂ ਅਸਾਮੀਆਂ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਇੰਡਸਟਰੀ ਅਤੇ ਹਾਊਸਿੰਗ ਲਈ ਨਵੇਂ ਨਿਯਮ
ਵਿੱਤ ਮੰਤਰੀ ਨੇ ਦੱਸਿਆ ਕਿ Industries ਅਤੇ Housing Board ਨਾਲ ਜੁੜੇ ਨਿਯਮਾਂ ‘ਚ ਵੀ ਬਦਲਾਅ ਕੀਤੇ ਗਏ ਹਨ।
1. GMADA (ਗਮਾਡਾ) ਅਤੇ PUDA (ਪੁੱਡਾ) ਵਰਗੀਆਂ ਏਜੰਸੀਆਂ ਨੂੰ ਹੁਣ industrial parks ‘ਚ plots ਨੂੰ ਵੰਡਣ (bifurcate) ਦਾ ਅਧਿਕਾਰ ਦਿੱਤਾ ਗਿਆ ਹੈ।
2. ਨਵੇਂ ਨਿਯਮਾਂ ਮੁਤਾਬਕ, 500 ਵਰਗ ਗਜ਼ ਤੋਂ ਛੋਟਾ ਪਲਾਟ ਨਹੀਂ ਬਣਾਇਆ ਜਾ ਸਕੇਗਾ।
3. ਪਲਾਟ ਨੂੰ ਵੰਡਣ ਵੇਲੇ 50 ਰੁਪਏ ਪ੍ਰਤੀ ਵਰਗ ਗਜ਼ ਦੀ ਫੀਸ ਸਰਕਾਰ ਨੂੰ ਦੇਣੀ ਹੋਵੇਗੀ।
4. ਇਸ ਤੋਂ ਇਲਾਵਾ, 4,000 ਵਰਗ ਫੁੱਟ ਤੱਕ ਦੀ ‘low-impact’ ਪ੍ਰਾਪਰਟੀ ਦੇ ਮਾਲਕਾਂ ਨੂੰ 400 ਵਰਗ ਗਜ਼ ਤੱਕ ਦੇ ਛੋਟੇ ਪਲਾਟ ‘ਤੇ ਘਰ ਬਣਾਉਣ ਦੀ ਇਜਾਜ਼ਤ ਹੋਵੇਗੀ।
ਟਰਾਂਸਜੈਂਡਰ (Transgender) ਭਾਈਚਾਰੇ ਲਈ ਬਣਨਗੇ ਨਿਯਮ
ਕੈਬਨਿਟ ਨੇ transgender ਭਾਈਚਾਰੇ ਲਈ ਨਵੇਂ ਨਿਯਮ ਬਣਾਉਣ ਦੀ ਜ਼ਿੰਮੇਵਾਰੀ ਸਮਾਜਿਕ ਸੁਰੱਖਿਆ ਵਿਭਾਗ ਨੂੰ ਸੌਂਪੀ ਹੈ। ਇਸਦੇ ਨਾਲ ਹੀ, ਸਰਕਾਰ ਆਂਗਣਵਾੜੀ ਵਰਕਰਾਂ ਰਾਹੀਂ ਗਰੀਬ ਬੱਚੀਆਂ ਤੱਕ ਸੈਨੇਟਰੀ ਪੈਡ ਪਹੁੰਚਾਉਣ ਲਈ 53 ਕਰੋੜ ਰੁਪਏ ਖਰਚ ਕਰੇਗੀ।
ਮੰਤਰੀ ਹਰਪਾਲ ਚੀਮਾ ਨੇ ਇਹ ਵੀ ਦੱਸਿਆ ਕਿ 24 ਨਵੰਬਰ ਨੂੰ ਸ੍ਰੀ Anandpur Sahib ਦੀ ਧਰਤੀ ‘ਤੇ ਹੋਣ ਵਾਲਾ ਇਹ ਸਪੈਸ਼ਲ ਸੈਸ਼ਨ ਪਹਿਲੀ ਵਾਰ ਹੋ ਰਿਹਾ ਹੈ, ਜੋ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਹੋ ਰਿਹਾ ਹੈ। ਉਸ ਦਿਨ ਜਨਰਲ ਇਜਲਾਸ ਨਹੀਂ ਹੋਣਗੇ, ਸਗੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




