PunjabTop News

ਕੇਂਦਰ ਨੇ 3 ਜ਼ਿਲ੍ਹਿਆਂ ਤੋਂ ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ

ਕੇਂਦਰ ਨੇ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਲਈ ਜ਼ਮੀਨ ਮੰਗੀ ਹੈ। ਕੇਂਦਰ ਨੇ ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ। ਜ਼ਮੀਨ ਐਕਵਾਇਰ ਕਰਨ ਲਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਹੈ।ਪ੍ਰੋਜੈਕਟ ਲਈ 53.84 ਹੈਕਟੇਅਰ ਜ਼ਮੀਨ ਐਕਵਾਇਰ ਹੋਣੀ ਹੈ। ਪੰਜਾਬ ਦੇ 3 ਜ਼ਿਲ੍ਹਿਆਂ ਵਿਚੋਂ ਇਹ ਰੇਲ ਲਾਇਨ ਲੰਘੇਗੀ। ਪਟਿਆਲਾ, ਫ਼ਤਹਿਗੜ੍ਹ ਸਾਹਿਬ ਤੇ ਮੁਹਾਲੀ ਵਿਚੋਂ ਰੇਲਵੇ ਲਾਈਨ ਲੰਘੇਗੀ। ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ।

ਕੇਂਦਰ ਨੇ ਰੇਲਵੇ ਲਾਈਨ ਪ੍ਰੋਜੈਕਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਪ੍ਰੋਜੈਕਟ 18.11 KM ਲੰਬਾ ਹੋਵੇਗਾ। ਰੇਲ ਮੰਤਰਾਲੇ ਨੇ ਪ੍ਰੋਜੈਕਟ ਨੂੰ ‘ਸਪੈਸ਼ਲ ਰੇਲਵੇ ਪ੍ਰੋਜੈਕਟ’ ਦੱਸਿਆ ਹੈ। ਮੁਹਾਲੀ-ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਅਰ ਜ਼ਮੀਨ ਦੀ ਲੋੜ ਹੈ ਜੋ ਪੰਜਾਬ ਸਰਕਾਰ ਐਕੁਆਇਰ ਕਰਕੇ ਕੇਂਦਰ ਨੂੰ ਦੇਵੇਗੀ।

ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ, ਜੋ ਸਾਲਾਂ ਤੋਂ ਲਟਕ ਰਹੀ ਸੀ, ਪੂਰੀ ਹੋਵੇਗੀ। ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਹ ਟਰੈਕ ਫਤਿਹਗੜ੍ਹ ਸਾਹਿਬ, ਅੰਬਾਲਾ, ਪਟਿਆਲਾ ਅਤੇ ਮੋਹਾਲੀ ਵਿੱਚੋਂ ਲੰਘੇਗਾ। ਇਸ 18 ਕਿਲੋਮੀਟਰ ਲੰਬੇ ਟਰੈਕ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ।

ਰਾਜਪੁਰਾ-ਮੋਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਲਾਈਨ ਹੈ। ਇਸ ‘ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੇਲਵੇ ਲਾਈਨ ਦੇ ਨਿਰਮਾਣ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਨੂੰ ਫਾਇਦਾ ਹੋਵੇਗਾ। ਰਾਜਪੁਰਾ ਲਾਈਨ ਨਾਲ, ਸਰਹਿੰਦ, ਲੁਧਿਆਣਾ ਅਤੇ ਜਲੰਧਰ ਸਮੇਤ ਹੋਰ ਰਾਜਾਂ ਦੀ ਯਾਤਰਾ ਆਸਾਨ ਹੋ ਜਾਵੇਗੀ। ਪਹਿਲਾਂ, ਰੇਲਗੱਡੀ ਸਿੱਧੀ ਅੰਬਾਲਾ ਜਾਂਦੀ ਸੀ। ਹੁਣ, ਇਹ ਰਾਜਪੁਰਾ ਨਾਲ ਜੁੜੇਗਾ। ਇੱਕ ਹੋਰ ਮੋਹਾਲੀ ਵਾਲੇ ਪਾਸੇ ਚੰਡੀਗੜ੍ਹ ਨਾਲ ਜੁੜੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button