PunjabTop News

ਜੰਮੂ ਪੁਲਿਸ ਬਠਿੰਡਾ ਪਹੁੰਚੀ

ਪਿੰਡ ਜੀਦਾ ਵਿੱਚ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਬੰਬ ਬਣਾਉਣ ਸਮੇਂ ਹੋਏ ਧਮਾਕਿਆਂ ਦੇ ਮਾਮਲੇ ਦੀ ਜਾਂਚ ਲਈ ਐੱਨਆਈਏ ਟੀਮ ਵੀ ਬਠਿੰਡਾ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਜ਼ਿਲ੍ਹਾ ਪੁਲਿਸ ਨੇ ਵੀ ਬੰਬ ਧਮਾਕਿਆਂ ਦੀ ਜਾਂਚ ਲਈ ਫੌਜ ਨੂੰ ਪੱਤਰ ਲਿਖਿਆ ਹੈ। ਬਠਿੰਡਾ ਪੁਲਿਸ ਤੋਂ ਇਲਾਵਾ ਬੰਬ ਵਿਰੋਧੀ ਦਸਤਾ, ਪੀਏਪੀ ਜਲੰਧਰ, ਸੀਆਈਏ, ਆਈਬੀ, ਕਾਊਂਟਰ ਇੰਟੈਲੀਜੈਂਸ ਪਹਿਲਾਂ ਹੀ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ। ਇਸ ਵੇਲੇ ਸਾਰੀਆਂ ਏਜੰਸੀਆਂ ਦੇ ਹੱਥ ਖਾਲੀ ਹਨ ਜਦੋਂ ਕਿ ਬੰਬ ਵਿਰੋਧੀ ਦਸਤਾ ਪਿਛਲੇ ਪੰਜ ਦਿਨਾਂ ਤੋਂ ਮੁਲਜ਼ਮ ਦੇ ਘਰ ਵਿੱਚ ਮੌਜੂਦ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਲੱਗਾ ਹੋਇਆ ਹੈ। ਹੁਣ ਤੱਕ ਘਰ ਵਿੱਚ ਮੌਜੂਦ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਨਹੀਂ ਕੀਤਾ ਜਾ ਸਕਿਆ।

ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਦੇ ਸਮੇਂ ਹੋਏ ਧਮਾਕਿਆਂ ਕਾਰਨ ਪੰਜਾਬ ਪੁਲਿਸ ਦਾ ਰੋਬੋਟ ਵੀ ਖਰਾਬ ਹੋ ਗਿਆ ਹੈ। ਉਸ ਨੂੰ ਪੁਲਿਸ ਨੇ ਹੁਣ ਮੁਰੰਮਤ ਲਈ ਭੇਜਿਆ ਹੈ। ਇਸ ਕਾਰਨ ਵੀ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਸਮੱਸਿਆ ਆ ਰਹੀ ਹੈ। 10 ਸਤੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਉਸ ਸਮੇਂ ਧਮਾਕਾ ਹੋਇਆ ਜਦੋਂ ਮੁਲਜ਼ਮ ਗੁਰਪ੍ਰੀਤ ਸਿੰਘ ਧਮਾਕਾਖੇਜ ਸਮੱਗਰੀ ਤੋਂ ਬੰਬ ਬਣਾਉਣ ਵਿੱਚ ਰੁੱਝਿਆ ਹੋਇਆ ਸੀ। ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਪਰ ਜ਼ਖਮੀ ਗੁਰਪ੍ਰੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਦੂਜਾ ਧਮਾਕਾ ਉਦੋਂ ਹੋਇਆ ਜਦੋਂ ਮੁਲਜ਼ਮ ਦੇ ਪਿਤਾ ਜਗਤਾਰ ਸਿੰਘ ਕਮਰੇ ਵਿੱਚੋਂ ਧਮਾਕਾਖੇਜ ਸਮੱਗਰੀ ਨੂੰ ਸਮੇਟਣ ਦਾ ਕੰਮ ਕਰ ਰਹੇ ਸਨ। ਜਗਤਾਰ ਸਿੰਘ ਵੀ ਧਮਾਕੇ ਵਿੱਚ ਜ਼ਖਮੀ ਹੋ ਗਏ।

ਮੁਲਜ਼ਮ ਗੁਰਪ੍ਰੀਤ ਦੇ ਘਰ ਵਿੱਚ ਪਈ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨਾ ਪੁਲਿਸ ਮੁਲਾਜ਼ਮਾਂ ਲਈ ਖ਼ਤਰੇ ਤੋਂ ਖਾਲੀ ਨਹੀਂ ਸੀ। ਇਸ ਕਾਰਨ ਪੀਏਪੀ ਜਲੰਧਰ ਤੋਂ ਇਕ ਵਿਸ਼ੇਸ਼ ਦਸਤਾ ਬੁਲਾਇਆ ਗਿਆ ਸੀ, ਜਿਸ ਨੇ ਰੋਬੋਟ ਦੀ ਮਦਦ ਨਾਲ ਕੈਮੀਕਲਾਂ ਨੂੰ ਨਸ਼ਟ ਕਰਨ ਦਾ ਕੰਮ ਸ਼ੁਰੂ ਕੀਤਾ ਪਰ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਦੇ ਸਮੇਂ ਹੋਏ ਧਮਾਕਿਆਂ ਕਾਰਨ ਰੋਬੋਟ ਵੀ ਨੁਕਸਾਨਿਆ ਗਿਆ, ਜਿਸ ਕਾਰਨ ਇਸ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ ਅਤੇ ਇਸ ਕਾਰਨ ਧਮਾਕਖੇਜ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਰੁਕਾਵਟ ਆਈ ਹੈ। ਪੁਲਿਸ ਪਿਛਲੇ ਪਿਛਲੇ ਛੇ ਦਿਨਾਂ ਤੋਂ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨ ਦਾ ਯਤਨ ਕਰ ਰਹੀ ਹੈ ਪਰ ਅਜੇ ਤਕ ਪੁਲਿਸ ਨੂੰ ਕਾਮਯਾਬੀ ਨਹੀਂ ਮਿਲ ਸਕੀ।

ਧਮਾਕਿਆਂ ਦਾ ਸਬੰਧ ਜੰਮੂ ਦੇ ਕਠੂਆ ਨਾਲ ਜੁੜਨ ਤੋਂ ਬਾਅਦ ਉਥੋਂ ਦੀ ਪੁਲਿਸ ਵੀ ਹਰਕਤ ਵਿੱਚ ਆ ਗਈ। ਜੰਮੂ ਪੁਲਿਸ ਨੇ ਬਠਿੰਡਾ ਪੁੱਜ ਕੇ ਜਿੱਥੇ ਏਮਜ ਵਿੱਚ ਗੁਰਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ, ਉੱਥੇ ਹੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ। ਪੁਲਿਸ ਟੀਮ ਦੀ ਅਗਵਾਈ ਕਠੂਆ ਦੇ ਡੀਐੱਸਪੀ ਵੱਲੋਂ ਕੀਤੀ ਗਈ।

10 ਸਤੰਬਰ ਨੂੰ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਪਿੰਡ ਜੀਦਾ ਅੰਦਰ ਪਹਿਲਾ ਧਮਾਕਾ ਹੋਇਆ, ਜਦੋਂ ਕਿ ਕਰੀਬ 4 ਵਜੇ ਦੂਸਰਾ ਧਮਾਕਾ ਹੋਇਆ, ਜਿਸ ਵਿੱਚ ਦੋਵੇਂ ਪਿਓ ਪੁੱਤਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੇ 10 ਸਤੰਬਰ ਨੂੰ ਸ਼ਾਮ ਸਮੇਂ ਕਠੂਆ ਲਈ ਰਵਾਨਾ ਹੋਣਾ ਸੀ ਪਰ ਉਹ ਪਹਿਲਾਂ ਹੀ ਧਮਾਕੇ ਵਿਚ ਜ਼ਖਮੀ ਹੋ ਗਿਆ। ਪੁਲਿਸ ਸੂਤਰਾਂ ਅਨੁਸਾਰ ਉਕਤ ਨੌਜਵਾਨ ਧਮਾਕਾਖੇਜ ਸਮੱਗਰੀ ਦੀ ਇਕ ਬੈਲਟ ਤਿਆਰ ਕਰ ਰਿਹਾ ਸੀ, ਜਿਸ ਨੂੰ ਉਸ ਨੇ ਕਠੂਆ ਲੈ ਕੇ ਜਾਣਾ ਸੀ। ਇਸ ਤੋਂ ਬਾਅਦ ਹੁਣ ਜੰਮੂ ਦੀ ਕਠੂਆ ਪੁਲਿਸ ਮਾਮਲੇ ਦੀ ਜਾਂਚ ਲਈ ਬਠਿੰਡਾ ਪੁੱਜੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button