IndiaTop News

ਨੇਪਾਲ ਦੀ ਸੰਸਦ ‘ਚ ਦਾਖਲ ਹੋਏ ਪ੍ਰਦਰਸ਼ਨਕਾਰੀ. ਪੁਲਿਸ ਫਾਇਰਿੰਗ ‘ਚ 8 ਦੀ ਮੌਤ

ਨੇਪਾਲ ਸਰਕਾਰ ਵੱਲੋਂ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਸੋਮਵਾਰ ਨੂੰ ਰਾਜਧਾਨੀ ਕਾਠਮੰਡੂ ਘਾਟੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਗੁੱਸੇ ‘ਚ ਆਏ ਨੌਜਵਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨੇਪਾਲ ਦੀ ਸੰਸਦ ‘ਚ ਦਾਖਲ ਹੋਏ ਗਏ। ਇਸ ਦੌਰਾਨ ਪੁਲਿਸ ਫਾਇਰਿੰਗ ‘ਚ ਅੱਠ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਪੂਰੇ ਇਲਾਕੇ ‘ਚ ਕਰਫ਼ਿਊ ਲਾਇਆ ਹੋਇਆ ਹੈ। ਨੇਪਾਲੀ ਅਖਬਾਰ ਰਿਪਲਬਿਕਾ ਮੁਤਾਬਕ ਨੌਜਵਾਨ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਹਵਾ ‘ਚ ਫਾਇਰ ਕਰਨ ਤੇ ਦਰਜਨਾਂ ਰਬਰ ਦੀਆਂ ਗੋਲੀਆਂ ਦਾ ਇਸਤੇਮਾਲ ਕਰਨ ਨਾਲ ਘੱਟੋ-ਘੱਟ ਇਕ ਸ਼ਖ਼ਸ ਦੀ ਮੌਤ ਹੋ ਗਈ, ਤਿੰਨ ਪੱਤਰਕਾਰ ਜ਼ਖ਼ਮੀ ਹੋ ਗਏ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਪੱਤਰਕਾਰ ਸ਼ਿਆਮ ਸ਼੍ਰੇਸ਼ਠ ਨੂੰ ਵੀ ਗੋਲ਼ੀ ਲੱਗੀ ਹੈ ਜਿਸ ਦਾ ਸਿਵਲ ਹਸਪਤਾਲ ‘ਚ ਇਲਾਜ ਹੋ ਰਿਹਾ ਹੈ। ਉੱਥੇ ਹੀ ਹਾਲਾਤ ਵਿਗੜਦੇ ਦੇਖ ਕੇ ਫੌਜ ਨੇ ਮੋਰਚਾ ਸੰਭਾਲ ਲਿਆ ਹੈ ਤੇ ਮੁਜ਼ਾਹਰਕਾਰੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

ਉਧਰ, ਵਿਰੋਧੀਆਂ ਨੇ ਪੁਲਿਸ ਦੇ ਬੈਰੀਕੇਡਾਂ ਨੂੰ ਤੋੜ ਕੇ ਅਤੇ ਗੇਟਾਂ ਨੂੰ ਟੱਪ ਕੇ ਨਿਊ ਬਾਨੇਸ਼ਵਰ ਸਥਿਤ ਸੰਘੀ ਸੰਸਦ ਕੰਪਲੈਕਸ ‘ਚ ਹੱਲਾ ਬੋਲ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸ਼ਾਂਤੀ ਬਣਾਈ ਰੱਖਣ ਦਾ ਵਾਅਦਾ ਕੀਤਾ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾਰਾਂ ਦਾ ਸਹਾਰਾ ਲਿਆ। ਇਸ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ। ਪ੍ਰਧਾਨ ਮੰਤਰੀ ਕੇਪੀ ਓਲੀ ਦੀ ਸਰਕਾਰ ਨੇ ਚਾਰ ਸਤੰਬਰ ਨੂੰ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ, ਵਾਟਸਐਪ, ਰੇਡਿਟ ਅਤੇ X ਸਮੇਤ 26 ਸੋਸ਼ਲ ਮੀਡੀਆ ਐਪਸ ‘ਤੇ ਪਾਬੰਦੀ ਲਗਾਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button