PunjabTop News

12 ਜ਼ਿਲ੍ਹਿਆਂ ‘ਚ 29 ਮੌਤਾਂ, ਹਜ਼ਾਰਾਂ ਏਕੜ ਫਸਲ ਤਬਾਹ

ਪੰਜਾਬ ਦੇ ਮਾਲ, ਮੁੜ-ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਲਗਾਤਾਰ ਬਾਰਿਸ਼ ਤੇ ਹੜ੍ਹ ਨੇ ਸੂਬੇ ‘ਚ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਘਰਾਂ, ਫਸਲਾਂ, ਪਸ਼ੂਆਂ ਤੇ ਬੁਨਿਆਦੀ ਢਾਂਚੇ ਦਾ ਗੰਭੀਰ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਹਾਲਾਤਾਂ ਨਾਲ ਨਜਿੱਠਣ ਤੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਮਿਹਨਤ ਕਰ ਰਹੀ ਹੈ। ਰਾਹਤ ਕਾਰਜਾਂ ਦਾ ਬਿਊਰਾ ਦਿੰਦਾ ਹੋਏ ਮੰਤਰੀ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਹੁਣ ਤੱਕ 15,688 ਲੋਕਾਂ ਨੂੰ ਰੈਸਕਿਊ ਕਰਕੇ ਸੁਰਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾ ਚੁੱਕਿਆ ਹੈ।

ਗੁਰਦਾਸਪੁਰ ‘ਚ 5,549. ਫਿਰੋਜ਼ਪੁਰ ‘ਚ 3,321, ਫਾਜ਼ਿਲਕਾ ‘ਚ 2,049, ਅੰਮ੍ਰਿਤਸਰ ‘ਚ 1,700 ਪਠਾਨਕੋਟ ‘ਚ 1,139 ਤੇ ਹੁਸ਼ਿਆਰਪੁਰ ‘ਚ 1,052 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਰਨਾਲਾ ਤੋਂ 25, ਕਪੂਰਥਲਾਂ ਤੋਂ 515, ਤਰਨਤਾਰਨ ਤੋਂ 60, ਮੋਗਾ ਤੋਂ 115 ਤੇ ਮਾਨਸਾ ਤੋਂ 163 ਲੋਕਾਂ ਨੂੰ ਰੈਸਕਿਊ ਕਰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button