PunjabTop News

ਸ਼ਰਾਬ ਠੇਕੇ ਦੇ ਬਾਹਰ ਨਾਈਟ ਪੈਟਰੋਲਿੰਗ ਕਰ ਰਹੇ ਪੁਲਿਸਕਰਮੀਆਂ ‘ਤੇ ਹਮਲਾ

ਚੰਡੀਗੜ੍ਹ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ  ਰਾਤ ਦੇ ਸਮੇਂ ਸੈਕਟਰ-16 ਦੇ ਸ਼ਰਾਬ ਠੇਕੇ ਦੇ ਬਾਹਰ ਨਾਈਟ ਪੈਟਰੋਲਿੰਗ ਕਰ ਰਹੇ ਸੈਕਟਰ-17 ਥਾਣੇ ਦੇ ਦੋ ਪੁਲਿਸਕਰਮੀਆਂ ‘ਤੇ 7-8 ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕੰਸਟੇਬਲ ਪ੍ਰਦੀਪ ਦੇ ਸਿਰ ‘ਤੇ ਇੱਟ ਮਾਰੀ ਗਈ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਕੰਸਟੇਬਲ ਅੰਕਿਤ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਜਿਸ ਵਿੱਚ ਉਹ ਵੀ ਗੰਭੀਰ ਜ਼ਖ਼ਮੀ ਹੋ ਗਿਆ। ਦੋਹਾਂ ਨੂੰ ਤੁਰੰਤ ਸੈਕਟਰ-16 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਹਮਲੇ ਦੀ ਸੂਚਨਾ ਮਿਲਣ ‘ਤੇ ਮੌਕੇ ਤੇ ਪਹੁੰਚ ਕੇ ਮਾਮਲੇ ਦਾ ਅਪਡੇਟ ਲਿਆ।ਪੁਲਿਸ ਸੂਤਰਾਂ ਅਨੁਸਾਰ, ਦੋਹਾਂ ਪੁਲਿਸਕਰਮੀਆਂ ਰਾਤ ਦੇ ਸਮੇਂ ਗਸ਼ਤ ਕਰਦੇ ਹੋਏ ਜਦੋਂ ਸੈਕਟਰ-16 ਦੇ ਸ਼ਰਾਬ ਠੇਕੇ ‘ਤੇ ਪਹੁੰਚੇ, ਤਾਂ ਉਥੇ ਪਹਿਲਾਂ ਹੀ 7-8 ਨੌਜਵਾਨ ਖੜੇ ਸਨ। ਪੁਲਿਸਕਰਮੀਆਂ ਨੇ ਉਨ੍ਹਾਂ ਨੂੰ ਠੇਕੇ ਤੋਂ ਜਾਣ ਲਈ ਕਿਹਾ, ਜਿਸ ‘ਤੇ ਗੱਲਬਾਤ ਸ਼ੁਰੂ ਹੋਈ। ਕੁਝ ਸਮੇਂ ਬਾਅਦ ਗੱਲਬਾਤ ਝਗੜੇ ਵਿੱਚ ਬਦਲ ਗਈ ਅਤੇ ਨੌਜਵਾਨਾਂ ਨੇ ਅਚਾਨਕ ਪੁਲਿਸਕਰਮੀਆਂ ‘ਤੇ ਹਮਲਾ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button