PunjabTop News

ਮੋਬਾਈਲ ਵੇਖ ਰਹੇ PRTC ਡਰਾਈਵਰ ਖਿਲਾਫ਼ ਐਕਸ਼ਨ

ਕੁਝ ਦਿਨ ਪਹਿਲਾ ਸੋਸ਼ਲ ਮੀਡੀਆ ’ਤੇ ਇੱਕ ਬੱਸ ਡਰਾਈਵਰ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ’ਚ ਡਰਾਈਵਰ ਬੱਸ ਚਲਾਉਂਦੇ ਹੋਏ ਮੋਬਾਈਲ ਵੇਖ ਰਿਹਾ ਸੀ ਇੰਨ੍ਹਾਂ ਹੀ ਨਹੀਂ ਉਸ ਵੱਲੋਂ ਮੋਬਾਈਲ ਦੇਖਣ ਦੇ ਨਾਲ ਨਾਲ ਉਹ ਖਾ ਵੀ ਰਿਹਾ ਸੀ। ਜਿਸ ਦੀ ਕਿਸੇ ਯਾਤਰੀ ਵੱਲੋਂ ਵੀਡੀਓ ਰਿਕਾਰਡ ਕਰਕੇ ਵਾਇਰਲ ਕੀਤੀ ਗਈ। ਇਸ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਬੱਸ ਡਰਾਈਵਰ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਪੀਆਰਟੀਸੀ ਡਰਾਈਵਰ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਮੋਬਾਈਲ ਦੇਖਦੇ ਹੋਏ ਬੱਸ ਡਰਾਈਵਰ ਬੱਸ ਚਲਾ ਰਿਹਾ ਸੀ। ਪੀਆਰਟੀਸੀ ਵੱਲੋਂ ਡਰਾਈਵਰ ਨੂੰ ਰੂਟ ਤੋਂ ਹਟਾ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਡਰਾਈਵਰ ਮੋਬਾਈਲ ਵੇਖਦੇ ਹੋਏ ਬਠਿੰਡਾ ਤੋਂ ਚੰਡੀਗੜ੍ਹ ਜਾ ਰਿਹਾ ਸੀ। ਬੱਸ ਵੀ ਯਾਤਰੀਆਂ ਨਾਲ ਭਰੀ ਹੋਈ ਸੀ। ਪਰ ਇਸ ਦੌਰਾਨ ਉਹ ਫੋਨ ਚਲਾਉਂਦੇ ਹੋਏ ਬੱਸ ਚਲਾ ਰਿਹਾ ਸੀ।

ਉੱਥੇ ਹੀ ਜੇਕਰ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਡਰਾਈਵਰ ਬੱਸ ਚਲਾਉਂਦੇ ਹੋਏ ਨਾ ਮੋਬਾਈਲ ਚਲਾ ਸਕਦੇ ਹਨ ਅਤੇ ਨਾ ਹੀ ਕੁਝ ਖਾ ਸਕਦੇ ਹਨ। ਪਰ ਵੀਡੀਓ ’ਚ ਉਕਤ ਵਿਅਕਤੀ ਨੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਕਈ ਯਾਤਰੀਆਂ ਦੀਆਂ ਜਾਨਾਂ ਨੂੰ ਜੋਖਿਮ ’ਚ ਪਾ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button