NationalTop News

ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਆਈ ਤਕਨੀਕੀ ਖਰਾਬੀ

ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਅਚਾਨਕ ਤਕਨੀਕੀ ਖ਼ਰਾਬੀ ਆ ਗਈ। ਵਿਆਨਾ ਵਿਚ ਫਿਊਲ ਭਰਨ ਲਈ ਉਡਾਣ ਰੁਕਣ ਤੋਂ ਬਾਅਦ ਇਸ ਨੁਕਸ ਦਾ ਪਤਾ ਲੱਗਿਆ। ਇਸ ਤੋਂ ਬਾਅਦ, ਉਡਾਣ ਰੱਦ ਕਰ ਦਿੱਤੀ ਗਈ। ਏਅਰਲਾਈਨ ਨੇ ਵਾਸ਼ਿੰਗਟਨ ਜਾਣ ਵਾਲੇ ਯਾਤਰੀਆਂ ਨੂੰ ਵਿਆਨਾ ਵਿਚ ਉਤਾਰ ਦਿੱਤਾ ਅਤੇ ਦੂਸਰੇ ਜਹਾਜ਼ ਰਾਹੀਂ ਅੱਗੇ ਭੇਜਿਆ। ਇਸ ਦੇ ਨਾਲ ਹੀ ਪੂਰੇ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਗਈ। ਇਸ ਤੋਂ ਇਲਾਵਾ ਵਿਆਨਾ ਡੀ.ਸੀ. ਤੋਂ ਵਿਆਨਾ ਰਾਹੀਂ ਨਵੀਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਵੀ ਰੱਦ ਕਰ ਦਿੱਤਾ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ 2 ਜੁਲਾਈ ਨੂੰ, ਨਵੀਂ ਦਿੱਲੀ ਤੋਂ ਵਾਸ਼ਿੰਗਟਨ ਡੀ.ਸੀ. ਜਾਣ ਵਾਲੀ ਉਡਾਣ ਨੰਬਰ ਏ.ਆਈ. 103 ਨੂੰ ਵਿਆਨਾ ਵਿਚ ਫਿਊਲ ਭਰਨ ਲਈ ਰੋਕ ਦਿੱਤਾ ਗਿਆ ਸੀ। ਫਿਊਲ ਭਰਨ ਦੌਰਾਨ ਨਿਯਮਤ ਜਾਂਚ ਦੌਰਾਨ, ਜਹਾਜ਼ ਵਿਚ ਇਕ ਤਕਨੀਕੀ ਨੁਕਸ ਪਾਇਆ ਗਿਆ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button