PunjabPunjabTop News

ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਨੂੰ ਅਦਾਲਤ ਨੇ ਭੇਜਿਆ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ਤੇ ਜੇਲ੍ਹ

ਲੁਧਿਆਣਾ ਦੀ ਕੰਚਨ ਕੁਮਾਰੀ ਦੇ ਕਤਲ ਦੇ ਇਲਜ਼ਾਮ ਵਿੱਚ ਫੜੇ ਗਏ ਦੋ ਨਹਿੰਗ ਸਿੰਘ ਜਿਨਾਂ ਨੂੰ ਅੱਜ ਅਦਾਲਤ ਨੇ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ਤੇ ਜੇਲ ਭੇਜ ਦਿੱਤਾ

ਬੀਤੇ ਦਿਨੀ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਸਾਹਮਣੇ ਲੁਧਿਆਣਾ ਦੀ ਮਸ਼ਹੂਰ ਇਨਫਲੈਂਸਰ ਕੰਚਨ ਕੁਮਾਰੀ  ਨੂੰ ਕੁਝ ਲੋਕਾਂ ਨੇ ਮਾਰ ਕੇ ਗੱਡੀ ਵਿੱਚ ਹੀ ਸੁੱਟ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਪੰਜ ਲੋਕਾਂ ਉੱਪਰ ਮਾਮਲਾ ਦਰਜ ਕੀਤਾ ਜਿੰਨਾ ਵਿੱਚੋਂ ਦੋ ਦੀ ਗ੍ਰਿਫਤਾਰੀ ਕੀਤੀ ਗਈ ਅਤੇ ਬਾਕੀ ਦੇ ਫਰਾਰ ਦੱਸੇ ਜਾ ਰਹੇ ਨੇ ਜਿਸ ਵਿੱਚ ਮੁੱਖ ਮੁਲਜਮ ਅੰਮ੍ਰਿਤ ਪਾਲ ਸਿੰਘ ਮਹਿਰੋਂ ਸੀ ਜੋ ਵਿਦੇਸ਼ ਭੱਜ ਚੁੱਕਿਆ ਹੈ ਦੋ ਨਹਿੰਗ ਜੋ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਸਨ ਜਿਨਾਂ ਦੇ ਪੁੱਛਗਿੱਛ ਦੌਰਾਨ ਪਤਾ ਲੱਗਿਆ ਸੀ ਕਿ ਇਸ ਵਿੱਚ ਹੋਰ ਵੀ ਕੁਝ ਲੋਕ ਸ਼ਾਮਿਲ ਸਨ ਅੱਜ ਉਹਨਾਂ ਨੂੰ ਅਦਾਲਤ ਵਿੱਚ ਰਿਮਾਂਡ ਖਤਮ ਹੋਣ ਤੇ ਪੇਸ਼ ਕੀਤਾ ਗਿਆ ਤਾਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ 14 ਦਿਨ ਦੇ ਜੁਡੀਸ਼ਲ ਰਿਮਾਂਡ ਤੇ ਜੇਲ ਭੇਜ ਦਿੱਤਾ ਐਸਐਚਓ ਥਾਣਾ ਕੈਂਟ ਦਲਜੀਤ ਸਿੰਘ ਨੇ ਦੱਸਿਆ ਕਿ ਜੋ ਪੁੱਛਗਿੱਛ ਕਰਨੀ ਸੀ ਉਹ ਅਸੀਂ ਕਰ ਲਈ ਗਈ ਹੈ ਅੱਜ ਮਾਨਯੋਗ ਕੋਰਟ ਵਿੱਚ ਇਹਨਾਂ ਮੁਲਜ਼ਮਾਂ ਨੂੰ ਪੇਸ਼ ਕੀਤਾ ਸੀ ਤਾਂ ਮਾਨਯੋਗ ਅਦਾਲਤ ਨੇ 14 ਦਿਨ ਦੇ ਜੁਡੀਸ਼ਲ ਰਿਮਾਂਡ ਤੇ ਜੇਲ ਭੇਜ ਦਿੱਤਾ ਬਾਕੀ ਦੇ ਮੁਲਜ਼ਮਾਂ ਦੀ ਭਾਲ ਕਰ ਰਹੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button