
ਤਪਾ ਮੰਡੀ 14 ਜੂਨ () ਆਲ ਇੰਡੀਆ ਨੀਟ ਦੀ ਪ੍ਰੀਖਿਆ ਦੇ ਆਏ ਨਤੀਜੇ ਵਿੱਚ ਸਥਾਨਕ ਮੰਡੀ ਨਿਵਾਸੀ ਕੇਸ਼ਵ ਮਿੱਤਲ ਨੇ ਆਲ ਇੰਡੀਆ ਵਿੱਚੋਂ ਸੱਤਵਾਂ ਰੈਂਕ ਹਾਸਲ ਕਰਕੇ ਆਪਣਾ ,ਆਪਣੇ ਮਾਪਿਆਂ ਅਤੇ ਸਥਾਨਕ ਮੰਡੀ ਤੋਂ ਇਲਾਵਾ ਇਲਾਕੇ ਦਾ ਨਾਮ ਰੋਸ਼ਨ ਕਰ ਦਿੱਤਾ ਹੈ ।ਕੇਸਵ ਮਿੱਤਲ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਹਨ ਅਤੇ ਮਾਤਾ ਘਰੇਲੂ ਔਰਤ ਹੈ। ਕੇਸ਼ਵ ਮਿੱਤਲ ਦੇ ਪਿਤਾ ਡਾਕਟਰ ਪ੍ਰਬੋਧ ਮਿੱਤਲ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦ ਉਹਨਾਂ ਨਤੀਜਾ ਦੇਖਿਆ ਤੇ ਬੇਟੇ ਕੇਸ਼ਵ ਮਿੱਤਲ ਨੇ ਪੂਰੇ ਭਾਰਤ ਵਿੱਚੋਂ ਸੱਤਵਾਂ ਸਥਾਨ ਹਾਸਲ ਕਰਕੇ ਰਿਕਾਰਡ ਪੈਦਾ ਕਰ ਦਿੱਤਾ ।ਸਥਾਨਕ ਮੰਡੀ ਅਤੇ ਇਲਾਕੇ ਦੇ ਪਹਿਲਾਂ ਕਿਸੇ ਵੀ ਵਿਦਿਆਰਥੀ ਨੇ ਇਸ ਤਰ੍ਹਾਂ ਦੀ ਪੁਜੀਸ਼ਨ ਹਾਸਲ ਨਹੀਂ ਕੀਤੀ। ਕੇਸ਼ਵ ਮਿੱਤਲ ਦੇ ਪਿਤਾ ਪ੍ਰਬੋਧ ਮਿੱਤਲ ਦਾ ਕਹਿਣਾ ਹੈ ਕਿ ਕੇਸ਼ਵ ਪਹਿਲੇ ਦਿਨ ਤੋਂ ਹੀ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੇ ਸਨ ਅਤੇ ਇਸ ਰੈਂਕ ਨੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਕੇਸ਼ਵ ਮਿੱਤਲ ਦੇ ਪਰਿਵਾਰ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਸ਼ਵ ਮਿੱਤਲ ਨੇ ਕੁੱਲ 720 ਅੰਕਾਂ ਵਿੱਚੋਂ 680 ਅੰਕ ਹਾਸਲ ਕੀਤੇ ਹਨ ਅਤੇ ਇਸ ਨੀਟ ਦੀ ਪ੍ਰੀਖਿਆ ਵਿੱਚ ਉਸਨੇ ਆਲ ਇੰਡੀਆ ਵਿੱਚੋਂ ਸੱਤਵਾਂ ਰੈਂਕ ਖਾਸਲ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.