PunjabTop News

ਸਾਰੇ ਪਰਿਵਾਰ ਨੂੰ ਖਾਣੇ ਵਿਚ ਪਾ ਕੇ ਦਿੱਤਾ ਜ਼ਹਿਰ, ਪਤੀ ਅਤੇ ਸੱਸ ਦੀ ਹੋਈ ਮੌਤ

ਅੱਜ ਦੇ ਸਮੇ ਵਿਚ ਖੂਨ ਹੋ ਰਿਹਾ ਚਿੱਟਾ , ਗਿੱਦੜਬਾਹਾ ਹਲ਼ਕੇ ਦੇ ਪਿੰਡ ਗੁਰੂਸਰ ਵਿਖੇ 3-4 ਮਹੀਨੇ ਪਹਿਲਾਂ ਵਿਆਹੀ ਵਿਆਹੁਤਾ ਨੇ ਸਾਰੇ ਪਰਿਵਾਰ ਨੂੰ ਖਾਣੇ ਵਿਚ ਪਾ ਕੇ ਦਿੱਤਾ ਸੀ ਜ਼ਹਿਰ ਜਿਸ ਨਾਲ ਪਤੀ ਅਤੇ ਸੱਸ ਦੀ ਹੋਈ ਮੌਤ ਸਹੁਰਾ ਲੜ ਰਿਹਾ ਜਿੰਦਗੀ ਅਤੇ ਮੌਤ ਦੀ ਲੜਾਈ ।ਇਸ ਦੁਖਦਾਈ ਘਟਨਾ ਨਾਲ ਜਿਥੇ ਪੂਰੇ ਇਲਾਕੇ ਵਿਚ ਗਮ ਦਾ ਮਾਹੌਲ ਹੈ ।ਉਥੇ ਉਸ ਘਰ ਦੀਆਂ ਕੰਧਾ ਵੀ ਹੰਝੂ ਵਹਾ ਰਹੀਆਂ ਹਨ ।

ਗਿੱਦੜਬਾਹਾ ਹਲਕੇ ਦੇ ਪਿੰਡ ਗੁਰੂਸਰ ਵਿਖੇ ਪਿਛਲੀ ਰਾਤ ਇਕ ਪਰਿਵਾਰ ਦੇ 4 ਮੈਂਬਰਾਂ ਦੀ ਖਾਣਾ ਖਾਣ ਤੋਂ ਬਾਅਦ ਅਚਾਨਕ ਤਬੀਅਤ ਖਰਾਬ ਹੋ ਗਈ। ਉਨ੍ਹਾਂ ਨੂੰ ਇਲਾਜ ਲਈ ਗਿੱਦੜਬਾਹਾ ਦੇ ਦੀਪ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਤੋਂ ਸ਼ਿਵਤਾਰ ਸਿੰਘ ਉਰਫ਼ ਰਾਜੂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਬਠਿੰਡਾ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ, ਪਿਤਾ ਸੁਰਜੀਤ ਸਿੰਘ ਤੇ ਮਾਤਾ ਜਸਵਿੰਦਰ ਕੌਰ ਦੀ ਹਾਲਤ ਵੀ ਗੰਭੀਰ ਹੈ, ਜਦਕਿ ਮਰਹੂਮ ਦੀ ਪਤਨੀ ਖੁਸ਼ਮਨਦੀਪ ਕੌਰ ਦੀ ਹਾਲਤ ਸਥਿਰ ਹੈ। ਡਾਕਟਰਾਂ ਦੀ ਜਾਂਚ ’ਚ ਪਤਾ ਲੱਗਿਆ ਕਿ ਮਰੀਜ਼ਾਂ ਨੇ ਕਿਸੇ ਜ਼ਹਿਰੀਲੀ ਚੀਜ਼ ਦਾ ਸੇਵਨ ਕੀਤਾ ਹੈ ਉੱਧਰ, ਮਰਹੂਮ ਦੇ ਭਰਾ ਜਗਤਾਰ ਸਿੰਘ ਨੇ ਆਪਣੇ ਭਰਾ ਦੀ ਪਤਨੀ ਖੁਸ਼ਮਨਦੀਪ ’ਤੇ ਪਰਿਵਾਰ ਨੂੰ ਖਾਣੇ ’ਚ ਜ਼ਹਿਰ ਦੇ ਕੇ ਮਾਰਨ ਦਾ ਕਥਿਤ ਦੋਸ਼ ਲਗਾਇਆ। ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੁਰਜੀਤ ਸਿੰਘ, ਮਾਤਾ ਜਸਵਿੰਦਰ ਕੌਰ, ਛੋਟਾ ਭਰਾ ਸ਼ਿਵਤਾਰ ਸਿੰਘ ਉਰਫ਼ ਰਾਜੂ ਅਤੇ ਉਸ ਦੀ ਪਤਨੀ ਖੁਸ਼ਮਨਦੀਪ ਕੌਰ ਵੱਖਰੇ ਘਰ ’ਚ ਰਹਿੰਦੇ ਹਨ।ਪਿਛਲੀ ਰਾਤ ਜਦੋਂ ਸਾਨੂੰ ਪਰਿਵਾਰ ਦੇ ਉਲਟੀਆਂ ਕਰਨ ਬਾਰੇ ਪਤਾ ਲੱਗਾ ਤਾਂ ਸ਼ੱਕ ਹੋਇਆ ਕਿ ਪਰਿਵਾਰ ਨੇ ਪਿਛਲੀ ਰਾਤ ਭਿੰਡੀ ਦੀ ਸਬਜ਼ੀ ਖਾਧੀ ਹੋਵੇਗੀ ਤੇ ਇਸੇ ਕਾਰਨ ਉਨ੍ਹਾਂ ਨੂੰ ਉਲਟੀਆਂ ਆਈਆਂ ਹਨ। ਪਰ ਅੱਜ ਜਦੋਂ ਉਨ੍ਹਾਂ 4 ਨੂੰ ਇਲਾਜ ਲਈ ਗਿੱਦੜਬਾਹਾ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਹਾਲਤ ਕਿਸੇ ਜ਼ਹਿਰੀਲੀ ਚੀਜ਼ ਦੇ ਕਾਰਨ ਖਰਾਬ ਹੋਈ ਹੈ।ਸਿਵਲ ਹਸਪਤਾਲ ਤੋਂ ਮੁੱਢਲਾ ਇਲਾਜ ਦੇਣ ਤੋਂ ਬਾਅਦ ਡਾਕਟਰਾਂ ਨੇ ਸ਼ਿਵਤਾਰ ਸਿੰਘ ਉਰਫ਼ ਰਾਜੂ ਨੂੰ ਬਠਿੰਡਾ ਰੈਫਰ ਕਰ ਦਿੱਤਾ, ਜਦਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਦੀਪ ਹਸਪਤਾਲ ਗਿੱਦੜਬਾਹਾ ਵਿਚ ਭਰਤੀ ਕਰਵਾਇਆ ਗਿਆ। ਬਠਿੰਡਾ ਵਿਚ ਇਲਾਜ ਦੌਰਾਨ ਸ਼ਿਵਤਾਰ ਸਿੰਘ ਦੀ ਮੌਤ ਹੋ ਗਈ ਹੈ। ਇਸ ਸਬੰਧ ਵਿੱਚ ਜਦੋਂ ਦੀਪ ਹੋਸਪਿਟਲ ਦੇ ਡਾਕਟਰ ਰਾਜੀਵ ਜੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਕੋਲ ਜੋ ਮਰੀਜ਼ ਆਏ ਸਨ ਉਹਨਾਂ ਵਿੱਚੋਂ ਦੋ ਦੇ ਹਾਲਾਤ ਗੰਭੀਰ ਨੇ ਇੱਕ ਦੀ ਸਥਿਤੀ ਠੀਕ ਹੈ ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇੱਕ ਵਿਅਕਤੀ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ ਇਸ ਸਬੰਧ ਵਿੱਚ ਗਿੱਦੜਬਾਹਾ ਦੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਉਹਨਾਂ ਦੇ ਘਰਦਿਆਂ ਵੱਲੋਂ ਜੋ ਬਿਆਨ ਲਿਖਾਏ ਜਾਣਗੇ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਸਾਰੇ ਮਾਮਲੇ ਵਿੱਚ ਪਰਿਵਾਰ ਵੱਲੋਂ ਲਗਾਏ ਗਏ ਕਥਿਤ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button