PunjabTop News

ਜਾਇਦਾਦ ਦੇ ਇੰਤਕਾਲ ਨਾ ਕਰਨ ਵਾਲੇ ਅਧਿਕਾਰੀਆਂ, ਖ਼ਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕਰਨ ਦਾ ਫ਼ੈਸਲਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਜ਼ੀਰਕਪੁਰ ਤਹਿਸੀਲ ’ਚ 95, ਡੇਰਾਬੱਸੀ ’ਚ 94 ਤੇ ਖਰੜ ਵਿਖੇ 48 ਇੰਤਕਾਲ ਪੈਂਡਿੰਗ ਹਨ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੀ ਸਾਹਨੇਵਾਲ ਤਹਿਸੀਲ ’ਚ 67, ਲੁਧਿਆਣਾ ਪੱਛਮੀ ’ਚ 59 ਤੇ ਪਾਇਲ ਤਹਿਸੀਲ ਅਧੀਨ 54 ਇੰਤਕਾਲ ਪੈਡਿੰਗ ਹਨ। ਅੰਮ੍ਰਿਤਸਰ ਜ਼ਿਲ੍ਹੇ ’ਚ ਅੰਮ੍ਰਿਤਸਰ-2 ਤਹਿਸੀਲ ’ਚ 105, ਅੰਮ੍ਰਿਤਸਰ-1 ’ਚ 41 ਤੇ ਬਾਬਾ ਬਕਾਲਾ ’ਚ 26 ਇੰਤਕਾਲ ਪੈਂਡਿੰਗ ਹਨ। ਜਲੰਧਰ ਜ਼ਿਲ੍ਹੇ ਦੀ ਤਹਿਸੀਲ ਜਲੰਧਰ-2 ਤੇ ਜਲੰਧਰ-1 ’ਚ ਕ੍ਰਮਵਾਰ 25 ਤੇ 21 ਇੰਤਕਾਲ ਪੈਂਡਿੰਗ ਹਨ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੀ ਗਿੱਦੜਬਾਹਾ ਤਹਿਸੀਲ ’ਚ 33 ਇੰਤਕਾਲ ਪੈਂਡਿੰਗ ਹਨ। ਲੋਕਾਂ ਦੀ ਜਾਇਦਾਦ ਦੇ ਇੰਤਕਾਲ ਨਾ ਕਰਨ ਵਾਲੇ ਮਾਲ ਅਧਿਕਾਰੀਆਂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖ਼ਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੂੰ ਤਹਿਸੀਲਾਂ ਵਿਚ ਭ੍ਰਿਸ਼ਟਾਚਾਰ ਤੇ ਲੋਕਾਂ ਦੀ ਖੱਜਲ-ਖੁਆਰੀ ਹੋਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਕਰ ਕੇ ਸਰਕਾਰ ਮਾਲ ਅਧਿਕਾਰੀਆਂ ਨੂੰ ਸਬਕ ਸਿਖਾਉਣ ਦੇ ਰੌਂਅ ਵਿਚ ਹੈ। ਮਾਲ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਸਮਾਂ-ਹੱਦ ਤੋਂ ਵੱਧ ਪੈਂਡਿੰਗ ਇੰਤਕਾਲ ਰੱਖਣ ਦੇ ਮਾਮਲੇ ’ਚ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਰਮਾ ਨੇ ਚਿੱਠੀ ’ਚ ਸਪੱਸ਼ਟ ਕਿਹਾ ਹੈ ਕਿ ਪੈਂਡਿੰਗ ਇੰਤਕਾਲ ਪੂਰੇ ਕਰਨ ਨੂੰ ਲੈ ਕੇ ਪੰਜ ਵਾਰ ਵੀਡਿਓ ਕਾਨਫ਼ਰੰਸ ਕਰਨ ਦੇ ਬਾਵਜੂਦ ਇੰਤਕਾਲ ਪੈਂਡਿੰਗ ਹੀ ਚੱਲ ਰਹੇ ਹਨ। ਉਨ੍ਹਾਂ ਡੀਸੀਜ਼ ਨੂੰ ਪੈਂਡਿੰਗ ਇੰਤਕਾਲਾਂ ਦੀ ਸੂਚਨਾ 19 ਮਈ ਨੂੰ ਸਵੇਰੇ 11 ਵਜੇ ਤੱਕ ਭੇਜਣ ਦੇ ਨਿਰਦੇਸ਼ ਦਿੱਤੇ ਹਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button