
ਨਿਊਯਾਰਕ/ ਸ੍ਰੀ ਗੰਗਾਨਗਰ – ਸਿੱਖ ਕੌਮ ਵਿੱਚ ਪ੍ਰਚਾਰਕਾਂ ਦੀ ਟਕਸਾਲ ਸਮਝੀ ਜਾਂਦੇ ਗੁਰਮਤਿ ਕਾਲਜ ਸ਼ਹੀਦਨਗਰ ਬੁੱਢਾ ਜੋਹੜ ਸਾਹਿਬ ਦੇ ਪ੍ਰਬੰਧਕ ਰਹੇ ਅਤੇ ਟਕਸਾਲੀ ਅਕਾਲੀ ਉਸਤਾਦ ਮਾਸਟਰ ਹਾਕਮ ਸਿੰਘ ਮੌਜ਼ੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਪੰਥਕ ਸੇਵਾਵਾਂ ਦੇ ਬਦਲੇ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿੱਚ ਲਗਵਾਉਣ ਦੀ ਮੰਗ ਕੀਤੀ ।
ਰਾਜਸਥਾਨ ਸਿੱਖ ਐਸੋਸੀਏਸ਼ਨ ਆਫ ਨੋਰਥ ਅਮਰੀਕਾ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ , ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਅਹੁਦੇਦਾਰਾਂ ਇੰਦਰਪਾਲ ਸਿੰਘ ਸਿਆਟਲ , ਪ੍ਰੋ ਬਲਜਿੰਦਰ ਸਿੰਘ ਮੋਰਜੰਡ ਨਿਊਯਾਰਕ, ਭਾਈ ਗੁਰਸੇਵਕ ਸਿੰਘ ਇੰਡੀਆਨਾ, ਸੰਤ ਬਲਬੀਰ ਸਿੰਘ ਸ਼ਿਕਾਗੋ , ਫ਼ਤਿਹ ਸਿੰਘ ,ਮਲਕੀਤ ਸਿੰਘ ਟੈਕਸਾਸ , ਗੁਰਚਰਨ ਸਿੰਘ , ਹਰਚਰਨ ਸਿੰਘ ਪ੍ਰੋ ਗੁਰਮੁਖ ਸਿੰਘ ਮਿਲਵਾਕੀ , ਗੁਰਬਚਨ ਸਿੰਘ , ਗੁਰਤੇਜ ਸਿੰਘ , ਸੰਤੋਖ ਸਿੰਘ ਨਿਊਯਾਰਕ ਅਤੇ ਹਰਪਾਲ ਸਿੰਘ ਕੈਲੀਫੋਰਨੀਆਂ , ਨੇ ਸਾਂਝੇ ਬਿਆਨ ਵਿਚ ਉਸਤਾਦ ਮਾਸਟਰ ਹਾਕਮ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਵਲੋ ਪੰਜਾਬੀ ਸੂਬਾ ਮੋਰਚਾ ਸਮੇਤ ਹੋਰਨਾਂ ਮੋਰਚਿਆਂ ਵਿਚ ਕੀਤੀ ਸ਼ਮੂਲੀਅਤ, ਬਾਬਾ ਫ਼ਤਿਹ ਸਿੰਘ ਚੰਨਣ ਸਿੰਘ ਦੇ ਸਾਥੀ ਦੇ ਤੌਰ ਤੇ ਕੀਤੇ ਪ੍ਰਚਾਰ ਨੂੰ ਅਤੇ ਰਾਜਸਥਾਨ ਦੇ ਬੁੱਢਾ ਜੋਹੜ ਵਿਚ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਲਈ ਇਕ ਚੰਗੇ ਅਧਿਆਪਕ ਬਣਨ ਦੇ ਨਾਲ ਨਾਲ ਉਹਨਾਂ ਨੂੰ ਦੁਨੀਆਦਾਰੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਯਾਦ ਕੀਤਾ ਗਿਆ ਜ਼ਿਕਰਯੋਗ ਹੈ ਕਿ ਉਸਤਾਦ ਹਾਕਮ ਸਿੰਘ ਮੌਜੀ ਇਕ ਸੰਤ ਸਰੂਪ ਰੂਹ ਸਨ ਜਿਨ੍ਹਾਂ ਕੋਲ 15000 ਤੋ ਵੱਧ ਪੜ੍ਹੇ ਗ੍ਰੰਥੀ , ਪ੍ਰਚਾਰਕ ਅੱਜ ਪੰਜਾਬ ਦੇ ਨਾਲ ਨਾਲ ਹਰੇਕ ਦੇਸ਼ ਵਿਦੇਸ਼ ਵਿਚ ਸੇਵਾ ਨਿਭਾਅ ਰਹੇ ਹਨ । ਉਸਤਾਦ ਹਾਕਮ ਸਿੰਘ ਮੌਜੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੰਤ ਫ਼ਤਿਹ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਚੰਨਣ ਸਿੰਘ ਦੇ ਅੰਤਿਮ ਸਾਥੀ ਸਨ ਉਹ ਪਿਛਲੇ ਦਿਨੀ ਆਪਣੇ ਜੱਦੀ ਪਿੰਡ ਲਿਲੀਆਂਵਾਲੀ ਜਿਲਾ ਹਨੂੰਮਾਨਗੜ੍ਹ ਵਿੱਚ 88 ਸਾਲਾਂ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਮਿਤੀ 30 ਅਪ੍ਰੈਲ ਨੂੰ ਗੁਰਦੁਆਰਾ ਬੁੱਢਾ ਜੋਹੜ ਸਾਹਿਬ ਵਿੱਚ ਹੋਵੇਗੀ
ਇਸ ਸਬੰਧੀ ਇਕ ਮੰਗ ਪੱਤਰ ਰੂਪੀ ਚਿੱਠੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਗਈ ਹੈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.