EntertainmentTop News

ਹਾਲੀਵੁੱਡ ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘ਗੁਰੂ ਨਾਨਕ ਜਹਾਜ਼’ ਰਾਹੀਂ ਕਰ ਰਹੇ ਹਨ ਪੰਜਾਬੀ ਇੰਡਸਟਰੀ ਵਿੱਚ ਡੈਬਿਊ

'ਗੁਰੂ ਨਾਨਕ ਜਹਾਜ਼' ਵਿੱਚ ਹਰ ਕਿਰਦਾਰ ਨੂੰ ਬਹੁਤ ਹੀ ਬਾਖੂਬੀ ਦੇ ਨਾਲ ਆਪਣੀ ਫਿਲਮ ਵਿੱਚ ਸਝੋਇਆਂ ਹੈ, ਫਿਲਮ 1 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ

ਚੰਡੀਗੜ੍ਹ: ਇਤਿਹਾਸਕ ਕੋਮਾਗਾਟਾ ਮਾਰੂ ਘਟਨਾ ‘ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫਿਲਮ “ਗੁਰੂ ਨਾਨਕ ਜਹਾਜ਼” 1 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਨਾ ਸਿਰਫ਼ ਆਪਣੀ ਸ਼ਕਤੀਸ਼ਾਲੀ ਕਹਾਣੀ ਲਈ ਚਰਚਾ ਵਿਚ ਹੈ, ਸਗੋਂ ਆਪਣੀ ਅੰਤਰਰਾਸ਼ਟਰੀ ਕਲਾਕਾਰ ਟੀਮ ਕਰਕੇ ਵੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਪਹਿਲੀ ਵਾਰ ਐਡਵਰਡ ਸੋਨਨਬਲਿਕ ਅਤੇ ਮਾਰਕ ਬੈਨਿੰਗਟਨ, ਜੋ ਕਿ ਬਾਲੀਵੁੱਡ, ਹਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀਜ਼ ਵਿੱਚ ਕੰਮ ਕਰ ਚੁੱਕੇ ਹਨ, ਹੁਣ ਪੰਜਾਬੀ ਸਿਨੇਮਾ ਵਿੱਚ ਆਪਣੀ ਵਿਲੱਖਣ ਪਹਚਾਨ ਬਣਾਉਣ ਆ ਰਹੇ ਹਨ। ਉਹ ਫਿਲਮ ਵਿੱਚ ਅੰਗਰੇਜ਼ ਅਧਿਕਾਰੀਆਂ ਹਾਪਕਿਨਸਨ ਅਤੇ ਮੈਲਕਮ ਰੀਡ ਦੇ ਅਹੰਕਾਰਪੂਰਨ ਤੇ ਗੰਭੀਰ ਕਿਰਦਾਰ ਨਿਭਾ ਰਹੇ ਹਨ, ਜੋ ਕਿ ਕਹਾਣੀ ਵਿੱਚ ਅਸਲੀਅਤ ਅਤੇ ਵਿਸ਼ਵ ਪੱਧਰੀ ਅਸਰ ਲੈ ਕੇ ਆਉਂਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ

ਸ਼ਰਨ ਆਰਟ ਦੀ ਦਿਸ਼ਾ-ਨਿਰਦੇਸ਼ ਅਤੇ ਮਨਪ੍ਰੀਤ ਜੋਹਲ ਦੀ ਪ੍ਰੋਡਕਸ਼ਨ ਹੇਠ Vehli Janta Films ਦੇ ਬੈਨਰ ਹੇਠ ਬਣੀ ਇਹ ਫਿਲਮ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਅਨਿਆਏ ਅਤੇ ਗੁਲਾਮੀ ਵਿਰੁੱਧ ਅਵਾਜ਼ ਬੁਲੰਦ ਕੀਤੀ। ਤਰਸੇਮ ਜੱਸੜ, ਮੇਵਾ ਸਿੰਘ ਲੋਪੋਕੇ ਅਤੇ ਗੁਰਪ੍ਰੀਤ ਘੁੱਗੀ ਬਾਬਾ ਗੁਰਦਿੱਤ ਸਿੰਘ ਦੀ ਭੂਮਿਕਾ ਵਿੱਚ ਲੋਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ। ਫਿਲਮ ਦੀ ਟੀਮ ਨੇ ਹਰ ਕਿਰਦਾਰ ਨੂੰ ਬੇਮਿਸਾਲ ਮਿਹਨਤ ਨਾਲ ਸਾਜਿਆ ਹੈ — ਖ਼ਾਸ ਕਰਕੇ ਅੰਗਰੇਜ਼ ਅਧਿਕਾਰੀਆਂ ਦੀ ਲੁੱਕ ਨੂੰ ਵੀ ਐਤਿਹਾਸਿਕ ਤਸਵੀਰਾਂ ਦੇ ਆਧਾਰ ‘ਤੇ ਗਹਿਰੀ ਸੋਚ ਨਾਲ ਤਿਆਰ ਕੀਤਾ ਗਿਆ ਹੈ। ਪੋਸਟਰਾਂ ਵਿੱਚ ਅਸਲੀ ਤਸਵੀਰਾਂ ਅਤੇ ਫਿਲਮ ਸਟਿਲਜ਼ ਦੇ ਤੁਲਨਾਤਮਕ ਦਰਸ਼ਨ ਇਹ ਸਾਬਤ ਕਰਦੇ ਹਨ ਕਿ ਇਸ ਪ੍ਰੋਜੈਕਟ ਵਿੱਚ ਕਿੰਨੀ ਜ਼ਿਆਦਾ ਮਿਹਨਤ ਲਾਈ ਗਈ ਹੈ।

ਫਿਲਮ “ਗੁਰੂ ਨਾਨਕ ਜਹਾਜ਼” 1 ਮਈ ਨੂੰ ਹੋਵੇਗੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button