8 ਦਿਨਾਂ ਵਿੱਚ 6 ਕਰੋੜ ਦਾ ਅੰਕੜਾ ਪਾਰ ਕਰਨ ਵਿੱਚ ਵੀ ਅਸਫ਼ਲ ਰਹੀ ਪੰਜਾਬੀ ਫਿਲਮ ‘ਅਕਾਲ’

ਚੰਡੀਗੜ੍ਹ: ਗਿੱਪੀ ਗਰੇਵਾਲ ਇਸ ਸਮੇਂ ਆਪਣੀ ਤਾਜ਼ਾ ਰਿਲੀਜ਼ ਹੋਈ ਪੰਜਾਬੀ ਫਿਲਮ ‘ਅਕਾਲ’ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। 10 ਅਪ੍ਰੈਲ ਨੂੰ ਰਿਲੀਜ਼ ਹੋਈ ਇਸ ਫਿਲਮ ਤੋਂ ਨਿਰਮਾਤਾ ਅਤੇ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਸਨ, ਪਰ ਫਿਲਮ ਉਮੀਦਾਂ ਉਤੇ ਪੂਰਾ ਉਤਰਨ ਵਿੱਚ ਸਫ਼ਲ ਨਹੀਂ ਹੋ ਸਕੀ, ਜਿਸ ਦੇ ਨਤੀਜੇ ਵਜੋਂ ਫਿਲਮ ਭਾਰਤ ਵਿੱਚ 8 ਦਿਨਾਂ ਵਿੱਚ 6 ਕਰੋੜ ਦਾ ਅੰਕੜਾ ਪਾਰ ਕਰਨ ਵਿੱਚ ਵੀ ਅਸਫ਼ਲ ਰਹੀ।
ਜਿੱਥੇ 2023 ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਕਾਮੇਡੀ ਫਿਲਮ ‘ਕੈਰੀ ਆਨ ਜੱਟਾ 3’ ਨੇ 100 ਕਰੋੜ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਸੀ, ਉੱਥੇ ਹੀ ‘ਅਕਾਲ’ ਦੀ ਬਾਕਸ ਆਫਿਸ ਉਤੇ ਹਾਲਤ ਕਾਫੀ ਖਸਤਾ ਨਜ਼ਰ ਆ ਰਹੀ ਹੈ, ਹਾਲਾਂਕਿ ਇਸ ਦਾ ਵੱਡਾ ਕਾਰਨ ਪੰਜਾਬ ਵਿੱਚ ਫਿਲਮ ਦਾ ਹੋ ਰਿਹਾ ਵਿਰੋਧ ਵੀ ਹੋ ਸਕਦਾ ਹੈ।
ਸੈਕਨਲਿਕ ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਅਕਾਲ’ ਨੇ ਭਾਰਤ ਵਿੱਚ 85 ਲੱਖ ਨਾਲ ਖਾਤਾ ਖੋਲ੍ਹਿਆ, ਇਸ ਤੋਂ ਬਾਅਦ ਫਿਲਮ ਨੇ ਸ਼ੁੱਕਰਵਾਰ ਨੂੰ 59 ਲੱਖ, ਸ਼ਨੀਵਾਰ ਨੂੰ ਫਿਲਮ ਨੇ ਸਿਰਫ਼ 90 ਲੱਖ ਅਤੇ ਐਤਵਾਰ ਨੂੰ ਫਿਲਮ ਨੇ 1 ਕਰੋੜ 4 ਲੱਖ ਦਾ ਕਲੈਕਸ਼ਨ ਕੀਤਾ। ਪਹਿਲੇ ਸੋਮਵਾਰ ਨੂੰ 67 ਲੱਖ, ਮੰਗਲਵਾਰ ਨੂੰ 52 ਲੱਖ, ਬੁੱਧਵਾਰ ਨੂੰ 29 ਲੱਖ ਅਤੇ 8ਵੇਂ ਦਿਨ ਯਾਨੀ ਕਿ ਵੀਰਵਾਰ ਨੂੰ 31 ਲੱਖ ਦਾ ਕਲੈਕਸ਼ਨ ਕੀਤਾ, ਜਿਸ ਨਾਲ ਹੁਣ ਫਿਲਮ ਦਾ ਸਾਰਾ ਕਲੈਕਸ਼ਨ 5.53 ਕਰੋੜ ਹੋ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.