PunjabTop News

2025-26 ਲਈ ਟੈਰਿਫ ਜਾਰੀ, ਹੁਣ 300 ਯੂਨਿਟ ਬਿਜਲੀ ਲਈਦੇਣੇ ਹੋਣਗੇ 5 ਰੁਪਏ 40 ਪੈਸੇ

ਪੰਜਾਬ ‘ਚ ਬਿਜਲੀ ਸਸਤੀ ਹੋਈ ਹੈ। ਪੰਜਾਬ ਵਿਚ ਬਿਜਲੀ ਦਰਾਂ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ। ਸਾਲ 2025-26 ਲਈ ਟੈਰਿਫ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਨਵੀਂਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਇਸ ਵਾਰ ਤਿੰਨ ਸਲੈਬ ਤੋਂ ਘਟਾ ਕੇ ਦੋ ਕਰ ਦਿੱਤੀਆਂ ਗਈਆਂ ਹਨ।

ਹੁਣ 300 ਯੂਨਿਟ ਬਿਜਲੀ ਲਈ 5 ਰੁਪਏ 40 ਪੈਸੇ ਦੇਣੇ ਹੋਣਗੇ। 1 ਅਪ੍ਰੈਲ ਤੋਂ ਨਵੇਂ ਰੇਟ ਲਾਗੂ ਹੋਣਗੇ। 300 ਯੂਨਿਟ ਮੁਫ਼ਤ ਬਿਜਲੀ ਵਾਲੀ ਸਹੂਲਤ ਜਾਰੀ ਰਹੇਗੀ। 2 ਕਿੱਲੋਵਾਟ ਤੱਕ ਦੇ ਲੋਡ ਉਤੇ 161 ਰੁਪਏ ਦਾ ਫਾਇਦਾ ਹੋਵੇਗਾ। 7 ਕਿਲੋਵਾਟ ਤੱਕ ਦੇ ਲੋਡ ਉਤੇ 90 ਰੁਪਏ ਦਾ ਲਾਭ ਮਿਲੇਗਾ। 7 ਕਿਲੋਵਾਟ ਤੋਂ ਵੱਧ ਲੋਡ ਵਾਲਿਆਂ ਨੂੰ 32 ਰੁਪਏ ਦਾ ਫਾਇਦਾ ਹੋਵੇਗਾ।

ਨਵੇਂ ਟੈਰਿਫ ਵਿਚ ਬਿਜਲੀ ਉਪਭੋਗਤਾਵਾਂ ਉਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਹੈ, ਸਗੋਂ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਗਈ ਹੈ। ਉਦਾਹਰਨ ਦੇ ਤੌਰ ਉਤੇ ਜਿਨ੍ਹਾਂ ਦੋ ਕਿੱਲੋ ਵਾਟ ਵਾਲੇ ਉਪਭੋਗਤਾਵਾਂ ਦਾ 300 ਯੂਨਿਟ ਤੱਕ 1781 ਰੁਪਏ ਬਿੱਲ ਆਉਂਦਾ ਸੀ, ਉਨ੍ਹਾਂ ਦਾ ਹੁਣ 1620 ਰੁਪਏ ਬਿੱਲ ਆਏਗਾ। ਜਦਕਿ ਦੋ ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1806 ਬਿਜਲੀ ਬਿੱਲ ਆਉਂਦਾ ਸੀ ਉਨ੍ਹਾਂ ਦਾ ਹੁਣ 1716 ਰੁਪਏ ਆਏਗਾ। ਇਸੇ ਤਰ੍ਹਾਂ 7 ਕਿੱਲੋ ਵਾਟ ਤੋਂ 20 ਕਿੱਲੋ ਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1964 ਬਿੱਲ ਬਣਦਾ ਸੀ, ਉਨ੍ਹਾਂ ਦਾ ਹੁਣ 1932 ਆਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button