InternationalTop News

ਕਨਿਸ਼ਕ ਜਹਾਜ਼ ਮਾਮਲੇ ਚ ਰਹੇ ਰਿਪੁਦਮਨ ਮਲਿਕ ਦੇ ਇੱਕ ਕਾਤਲ ਨੂੰ ਹੋਈ 20 ਸਾਲ ਦੀ ਸਜ਼ਾ

1985 ਦੇ ਏਅਰ ਇੰਡੀਆ ਜਹਾਜ਼ ਬੰਬ ਧਮਾਕੇ ਦੇ ਮਾਮਲੇ ਵਿੱਚ ਰਿਪੁਦਮਨ ਸਿੰਘ ਦਾ ਨਾਮ ਸ਼ੱਕੀਆਂ ਵਿੱਚ ਸ਼ਾਮਲ ਸੀ, ਪਰ ਉਸਨੂੰ ਬਰੀ ਕਰ ਦਿੱਤਾ ਗਿਆ। ਇਸ ਜਹਾਜ਼ ਹਾਦਸੇ ਵਿੱਚ 329 ਲੋਕ ਮਾਰੇ ਗਏ ਸਨ। ਸਾਲ 2022 ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਰਿਪੁਦਮਨ ਸਿੰਘ ਦਾ 14 ਜੁਲਾਈ, 2022 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸਦੇ ਕਤਲ ਦੇ ਦੋਸ਼ੀ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕ ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੇ ਇਸ ਕਤਲ ਦਾ ਗੁਨਾਹ ਕਬੂਰ ਕਰ ਲਿਆ ਸੀ।ਰਿਪੁਦਮਨ ਮਲਿਕ ਦੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਟੈਨਰ ਫੌਕਸ ਨੂੰ ਕੈਨੇਡਾ ਵਿੱਚ ਸਜ਼ਾ ਸੁਣਾਈ ਗਈ ਹੈ। ਫੌਕਸ ਨੂੰ 20 ਸਾਲਾਂ ਲਈ ਪੈਰੋਲ ਦੀ ਯੋਗਤਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ਵਿੱਚ ਫੌਕਸ ਅਤੇ ਜੋਸ ਲੋਪੇਜ਼ ਨੇ ਦੂਜੀ ਸ਼੍ਰੇਣੀ ਦੀ ਹੱਤਿਆ ਦਾ ਦੋਸ਼ੀ ਮੰਨਿਆ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਮਲਿਕ ਨੂੰ ਮਾਰਨ ਲਈ ਦੋ ਆਦਮੀਆਂ ਨੂੰ ਹਾਇਰ ਕੀਤਾ ਗਿਆ ਸੀ ਪਰ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਸਨੇ ਇਹ ਕੰਮ ਸੌਂਪਿਆ ਸੀ। ਮਲਿਕ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਫੌਕਸ ਨੂੰ ਇਹ ਵਾਰ-ਵਾਰ ਗੁਹਾਰ ਲਗਾਈ ਸੀ ਕਿ ਉਹ ਇਹ ਦੱਸੇ ਕਿ ਉਸਨੂੰ ਕਿਸਨੇ ਇਸ ਕੰਮ ‘ਤੇ ਰੱਖਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button