PunjabTop News

ਨਿਸ਼ਾ ਕਤਲ ਮਾਮਲੇ ‘ਚ ਦੋਸ਼ੀ ਨੇ ਖੁਦ ਨੂੰ ਕੀਤਾ ਪੁਲਸ ਦੇ ਹਵਾਲੇ

ਪਟਿਆਲਾ ਦੀ ਭਾਖੜਾ ਨਹਿਰ ‘ਚ ਮਿਲੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ ਜੋਗਿੰਦਰਨਗਰ ਦੀ ਰਹਿਣ ਵਾਲੀ ਨਿਸ਼ਾ (22) ਦੇ ਕਤਲ ਮਾਮਲੇ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਲੜਕੀ ਦਾ ਉਸ ਦੇ ਵਿਆਹੁਤਾ ਪ੍ਰੇਮੀ ਨੇ ਕਤਲ ਕਰ ਦਿੱਤਾ ਹੈ। ਮੁਲਜ਼ਮ ਪੰਜਾਬ ਪੁਲੀਸ ਦਾ ਕਾਂਸਟੇਬਲ ਯੁਵਰਾਜ ਸਿੰਘ (33) ਹੈ। ਲੜਕੀ ਨਿਸ਼ਾ ਦੀ ਲਾਸ਼ ਮਿਲਣ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਯੁਵਰਾਜ ਸਿੰਘ ਮੂਲ ਰੂਪ ਵਿੱਚ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ। ਚੰਡੀਗੜ੍ਹ ‘ਚ ਏਅਰ ਹੋਸਟੈੱਸ ਦੀ ਪੜ੍ਹਾਈ ਕਰ ਰਹੀ ਨਿਸ਼ਾ ਦੀ ਮੌਤ ਦੇ ਮਾਮਲੇ ‘ਚ ਰੋਪੜ ਪੁਲਸ ਨੇ ਦੋਸ਼ੀ ਯੁਵਰਾਜ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਵੀਰਵਾਰ ਨੂੰ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੰਜ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰਨਗਰ ਦੀ ਰਹਿਣ ਵਾਲੀ ਨੀਸ਼ਾ ਸੋਨੀ 20 ਜਨਵਰੀ ਨੂੰ ਮੋਹਾਲੀ ਤੋਂ ਲਾਪਤਾ ਹੋ ਗਈ ਸੀ। ਨਿਸ਼ਾ ਸੋਨੀ ਨੇ ਚੰਡੀਗੜ੍ਹ ਵਿੱਚ ਏਅਰ ਹੋਸਟੇਸਿੰਗ ਦੀ ਪੜ੍ਹਾਈ ਕੀਤੀ ਅਤੇ ਮੋਹਾਲੀ ਵਿੱਚ ਆਪਣੀ ਭੈਣ ਨਾਲ ਪੀਜੀ ਵਿੱਚ ਰਹਿੰਦੀ ਸੀ। ਮ੍ਰਿਤਕ ਨਿਸ਼ਾ ਸੋਨੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਨਿਸ਼ਾ ਦੇ ਲਾਪਤਾ ਹੋਣ ਤੋਂ ਪਹਿਲਾਂ ਉਹ ਯੁਵਰਾਜ ਸਿੰਘ ਨਾਲ ਕਿਤੇ ਗਈ ਹੋਈ ਸੀ। ਮੁਲਜ਼ਮ ਯੁਵਰਾਜ ਸਿੰਘ ਪੰਜਾਬ ਆਰਮਡ ਪੁਲੀਸ ਦਾ ਮੁਲਾਜ਼ਮ ਹੈ ਅਤੇ ਮੁਹਾਲੀ ਵਿੱਚ ਤਾਇਨਾਤ ਹੈ। ਜਾਣਕਾਰੀ ਮੁਤਾਬਕ ਯੁਵਰਾਜ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਸ ਦੀ ਨਿਸ਼ਾ ਸੋਨੀ ਨਾਲ ਦੋਸਤੀ ਸੀ। ਪੁਲਿਸ ਨੂੰ ਨਿਸ਼ਾ ਦੀ ਲਾਸ਼ ਭਾਖੜਾ ਨਹਿਰ ਪਟਿਆਲਾ ਤੋਂ ਮਿਲੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਯੁਵਰਾਜ ਸਿੰਘ ਨੇ ਨਿਸ਼ਾ ਨੂੰ ਰੋਪੜ ਦੇ ਪਿੰਡ ਪਥਰੇੜੀ ਜੱਟਾਂ ਨੇੜੇ ਭਾਖੜਾ ਨਹਿਰ ਵਿੱਚ ਧੱਕਾ ਦਿੱਤਾ ਸੀ। ਡੀਐਸਪੀ ਰਾਜਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਅਤੇ ਪਿਤਾ ਦੇ ਬਿਆਨਾਂ ’ਤੇ ਯੁਵਰਾਜ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਸਿੰਘ ਭਗਵੰਤਪੁਰਾ ਥਾਣੇ ਦੇ ਐਸਐਚਓ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮ ਯੁਵਰਾਜ ਤੋਂ ਪੁੱਛਗਿੱਛ ਕਰਕੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਕਿਹਾ ਗਿਆ ਹੈ ਕਿ ਜਾਂਚ ਵਿੱਚ ਸੀਸੀਟੀਵੀ ਫੁਟੇਜ ਅਤੇ ਬਲੈਕਮੇਲਿੰਗ ਨਾਲ ਸਬੰਧਤ ਮਾਮਲਿਆਂ ਦਾ ਪਤਾ ਲਗਾਇਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button