IndiaTop News

‘ਟਰਾਂਸਪੋਰਟ ਵਿਭਾਗ ‘ਚ ਕੇਸ ਤਿਆਰ ਹੋ ਰਿਹਾ ਹੈ, ਆਤਿਸ਼ੀ ਨੂੰ ਕਰਨਗੇ ਗ੍ਰਿਫਤਾਰ…’, ਕੇਜਰੀਵਾਲ ਦਾ ਨਵਾਂ ਇਲਜ਼ਾਮ

ਦਿੱਲੀ ਵਿੱਚ ਮਹਿਲਾ ਸਨਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ਨੂੰ ਲੈ ਕੇ  ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸੂਤਰਾਂ ਮੁਤਾਬਕ ਹਾਲ ਹੀ ਵਿੱਚ ਸੀਬੀਆਈ, ਈਡੀ ਅਤੇ ਇਨਕਮ ਟੈਕਸ ਵਿਭਾਗ ਵਿਚਾਲੇ ਮੀਟਿੰਗ ਹੋਈ ਸੀ ਅਤੇ ਉਨ੍ਹਾਂ ਨੂੰ ਸੀਐਮ ਆਤਿਸ਼ੀ ਖ਼ਿਲਾਫ਼ ਝੂਠਾ ਕੇਸ ਬਣਾ ਕੇ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ ਹੈ।

https://x.com/i/status/1871808537795682474

ਉਨ੍ਹਾਂ ਕਿਹਾ ਕਿ ਭਾਜਪਾ ਦਾ ਪਿਛਲੇ ਦਸ ਸਾਲਾਂ ਵਿੱਚ ਦਿੱਲੀ ਵਿੱਚ ਕੋਈ ਕੰਮ ਨਹੀਂ ਹੋਇਆ। ਉਹ ਸਿਰਫ਼ ਕੇਜਰੀਵਾਲ ਦੀ ਆਲੋਚਨਾ ਅਤੇ ਗਾਲ੍ਹਾਂ ਕੱਢ ਕੇ ਵੋਟਾਂ ਮੰਗ ਰਹੇ ਹਨ। ਪਰ ਆਮ ਆਦਮੀ ਪਾਰਟੀ ਨੇ ਕੀਤੇ ਕੰਮਾਂ ਦੇ ਆਧਾਰ ‘ਤੇ ਹਾਂ-ਪੱਖੀ ਮੁਹਿੰਮ ਚਲਾਈ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਮਹਿਲਾ ਸਨਮਾਨ ਯੋਜਨਾ ਅਤੇ ਬਜ਼ੁਰਗਾਂ ਦੇ ਮੁਫਤ ਇਲਾਜ ਦੀ ਯੋਜਨਾ ਦਾ ਐਲਾਨ ਕੀਤਾ ਹੈ। ਭਾਜਪਾ ਇਨ੍ਹਾਂ ਯੋਜਨਾਵਾਂ ਲਈ ਰਜਿਸਟ੍ਰੇਸ਼ਨ ਤੋਂ ਪ੍ਰੇਸ਼ਾਨ ਹੈ। ਦਿੱਲੀ ਕੈਬਨਿਟ ਨੇ ਪਹਿਲਾਂ ਹੀ 1000 ਰੁਪਏ ਭੱਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button