PunjabTop News

ਪੁਲਿਸ ਥਾਣਿਆਂ ‘ਤੇ ਲਗਾਤਾਰ ਹੋ ਰਹੇ ਗ੍ਰਨੇਡ ਹਮਲਿਆਂ ਦੀ NIA ਜਾਂਚ ਕੀਤੀ ਸ਼ੁਰੂ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਹੁਣ ਪੰਜਾਬ ਵਿੱਚ ਪੁਲਿਸ ਥਾਣਿਆਂ ‘ਤੇ ਲਗਾਤਾਰ ਹੋ ਰਹੇ ਗ੍ਰਨੇਡ ਹਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ 28 ਦਿਨਾਂ ਵਿੱਚ ਅੱਠ ਗ੍ਰਨੇਡ ਹਮਲੇ ਅਤੇ ਆਈਈਡੀ ਬਰਾਮਦ ਹੋਈ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਇਨ੍ਹਾਂ ਗ੍ਰਨੇਡ ਹਮਲਿਆਂ ਪਿੱਛੇ ਪਾਕਿਸਤਾਨੀ ਏਜੰਸੀ ਆਈਐਸਆਈ ਅਤੇ ਅੱਤਵਾਦੀ ਸੰਗਠਨਾਂ ਦਾ ਹੱਥ ਹੈ। ਹਰਵਿੰਦਰ ਸਿੰਘ ਰਿੰਦਾ, ਹੈਪੀ ਪਾਸੀਆ, ਜੀਵਨ ਫੌਜੀ ਤੋਂ ਇਲਾਵਾ ਕਈ ਅੱਤਵਾਦੀ ਮਾਡਿਊਲਾਂ ਦੇ ਹੈਂਡਲਰ ਇਨ੍ਹਾਂ ਗ੍ਰਨੇਡ ਹਮਲਿਆਂ ਨੂੰ ਅੰਜਾਮ ਦੇਣ ਵਿਚ ਰੁੱਝੇ ਹੋਏ ਹਨ। ਵਧਦੇ ਹਮਲਿਆਂ ਦੇ ਮੱਦੇਨਜ਼ਰ ਐਨਆਈਏ ਨੇ ਪੰਜਾਬ ਪੁਲੀਸ ਤੋਂ ਹੁਣ ਤੱਕ ਦੀ ਜਾਣਕਾਰੀ ਲੈ ਕੇ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। NIA ਦਿੱਲੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਲਦ ਹੀ ਪੰਜਾਬ ਵਿੱਚ ਏਜੰਸੀ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਥਾਣਿਆਂ ਦੇ ਬਾਹਰ ਹੋਏ ਗ੍ਰਨੇਡ ਹਮਲਿਆਂ ਅਤੇ ਬਰਾਮਦ ਹੋਏ ਆਰਡੀਐਕਸ ਆਈਈਡੀ ਦੀਆਂ ਫੋਰੈਂਸਿਕ ਰਿਪੋਰਟਾਂ ਐਨਆਈਏ ਅਤੇ ਗ੍ਰਹਿ ਮੰਤਰਾਲੇ ਨਾਲ ਸਾਂਝੀਆਂ ਕੀਤੀਆਂ ਹਨ। ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਅਤੇ ਐਸਬੀਐਸ ਨਗਰ ਥਾਣਿਆਂ ਵਿੱਚ ਗ੍ਰੇਨੇਡ ਹਮਲੇ ਦੀਆਂ ਫੋਰੈਂਸਿਕ ਰਿਪੋਰਟਾਂ ਆ ਗਈਆਂ ਹਨ। ਬਾਕੀ ਥਾਣਿਆਂ ਅਤੇ ਚੌਕੀਆਂ ਦੇ ਬਾਹਰ ਹੋਏ ਗ੍ਰਨੇਡ ਹਮਲਿਆਂ ਦੀ ਫੋਰੈਂਸਿਕ ਜਾਂਚ ਜਲਦੀ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button