ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖ਼ੁਰਦ ਦੇ ਹਰਵਿੰਦਰ ਸਿੰਘ (27) ਅਤੇ ਝੰਡਾ ਕਲਾਂ ਦੀ ਜੰਮਪਲ ਮਨਿੰਦਰ ਕੌਰ (30) ਦੀ ਵੀ ਜੌਰਜੀਆ ਗੈਸ ਹਾਦਸੇ ’ਚ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਲੰਘੇ ਦਿਨ ਜੌਰਜੀਆ ਦੇ ਪਹਾੜੀ ਇਲਾਕੇ ਗੁਦੌਰੀ ਦੇ ਰੈਸਟਰਾਂ ’ਚ ਜ਼ਹਿਰੀਲੀ ਗੈਸ ਚੜ੍ਹਨ ਨਾਲ 12 ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਗਏ ਜਿਨ੍ਹਾਂ ’ਚ 11 ਭਾਰਤੀ ਸਨ। ਹਰਵਿੰਦਰ ਸਿੰਘ ਖੋਖਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ 3 ਮਹੀਨੇ ਪਹਿਲਾਂ ਉਕਤ ਦੇਸ਼ ’ਚ ਗਿਆ ਸੀ। ਪਿੰਡ ਝੰਡਾ ਕਲਾਂ ’ਚ ਵੀ ਸੋਗ ਦੀ ਲਹਿਰ ਫੈਲੀ ਹੋਈ ਹੈ। ਮ੍ਰਿਤਕਾ ਦੇ ਪਿਤਾ ਜਗਤਾਰ ਸਿੰਘ ਅਨੁਸਾਰ ਪੁੱਤਰੀ ਮਨਿੰਦਰ ਕੌਰ 6 ਸਾਲ ਪਹਿਲਾਂ ਜੌਰਜੀਆ ਵਿਖੇ ਗਈ ਸੀ। ਦੋਵੇਂ ਪਰਿਵਾਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਦੇ ਨਾਲ ਹੀ ਪਰਿਵਾਰਾਂ ਸਿਰ ਚੜ੍ਹੇ ਕਰਜ਼ੇ ’ਤੇ ਲੀਕ ਮਾਰੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.